"ਖੁਸ਼ੀਆਂ ਭਰਿਆ ਵਿਹੜਾ " ਇਕ ਹਮਦਰਦੀ ਭਰੀ ਪਹਿਲ ਹੈ, ਜਿਸ ਦਾ ਉਦੇਸ਼ ਅਕਾਦਮਿਕ ਸਾਲ ਲਈ ਗਰੀਬ ਨੌਜਵਾਨ ਲੜਕੀਆਂ ਨੂੰ ਉਹਨਾਂ ਦੀ ਸਿੱਖਿਆ ਸੰਬੰਧੀ ਫੀਸ ਵਿੱਚ ਸਹਾਇਤਾ ਉਹਨਾਂ ਦਾ ਸਮਰਥਨ ਕਰਨਾ ਹੈ.
ਸਾਨੂੰ ਦ੍ਰਿੜ ਵਿਸ਼ਵਾਸ਼ ਹੈ ਕਿ ਇਹ ਲੜਕੀਆਂ ਸਾਡੇ ਸਮਾਜ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ. ਸਾਡਾ ਮੁੱਢਲਾ ਉਦੇਸ਼ ਉਹਨਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ, ਉਹਨਾਂ ਲਈ ਇੱਕ ਅਜਿਹਾ ਮਾਹੌਲ ਸਿਰਜਣਾ ਹੈ ਤਾਂ ਜੋ ਉਹਨਾਂ ਦੀ ਅੰਦਰੂਨੀ ਸਮਰੱਥਾ ਨੂੰ ਨਿਖਾਰਿਆ ਜਾ ਸਕੇ ਜੋ ਸਮਾਜ 'ਤੇ ਇੱਕ ਅਰਥਪੂਰਨ ਅਤੇ ਸਕਾਰਾਤਮਕ ਪ੍ਰਭਾਵ ਪਾ ਸਕਦਾ ਹੈ.