ਗ੍ਰਿਹਮ ਹਾਊਸਿੰਗ ਫਾਈਨੈਂਸ ਲਿਮਿਟੇਡ ਸਮਝਦਾ ਹੈ ਕਿ ਤੁਸੀਂ ਆਪਣੀ ਗੋਪਨੀਯਤਾ ਨੂੰ ਮਹੱਤਵ ਦਿੰਦੇ ਹੋ ਭਾਵੇਂ ਤੁਸੀਂ www.grihumhousing.com ਦੇ ਬ੍ਰਾਊਜ਼ਰ ਹੋ ਜਾਂ ਗਾਹਕ, ਵਿਜ਼ਿਟਰ, ਗੈਸਟ, ਰਜਿਸਟਰਡ ਯੂਜ਼ਰ ਜਾਂ ਵੈੱਬਸਾਈਟ ("ਤੁਸੀਂ" ਜਾਂ "ਯੂਜ਼ਰ") ਬ੍ਰਾਊਜ਼ ਕਰਨ ਵਾਲੇ ਹੋਰ ਵਿਅਕਤੀ ਹੋ. ਗੋਪਨੀਯਤਾ ਪਾਲਿਸੀ ਗ੍ਰਿਹਮ ਵਲੋਂ ਵੈੱਬਸਾਈਟ 'ਤੇ ਯੂਜ਼ਰ ਨੂੰ ਪ੍ਰਦਾਨ ਕੀਤੇ ਗਏ ਸਾਰੇ ਪ੍ਰੋਡਕਟ ਅਤੇ ਸੇਵਾਵਾਂ ("ਪ੍ਰੋਡਕਟ") ਨਾਲ ਸੰਬੰਧਿਤ ਹੈ.
ਗੋਪਨੀਯਤਾ ਪਾਲਿਸੀ ਵਿੱਚ ਗ੍ਰਿਹਮ ਦੇ ਗੋਪਨੀਯਤਾ ਅਭਿਆਸਾਂ ਬਾਰੇ ਦੱਸਿਆ ਗਿਆ ਹੈ ਜੋ ਵੈੱਬਸਾਈਟ ਦੇ ਸਾਰੇ ਉਪਭੋਗਤਾਵਾਂ ("ਗੋਪਨੀਯਤਾ ਪਾਲਿਸੀ") ਨਾਲ ਸੰਬੰਧਿਤ ਹਨ. ਗ੍ਰਿਹਮ ਤੁਹਾਡੇ ਨਿੱਜੀ ਡਾਟਾ ਦੀ ਸੁਰੱਖਿਆ ਪ੍ਰਤੀ ਬਹੁਤ ਗੰਭੀਰ ਹੈ ਅਤੇ ਸੂਚਨਾ ਤਕਨਾਲੋਜੀ ਐਕਟ, 2000, ਸੂਚਨਾ ਤਕਨਾਲੋਜੀ (ਉੱਚਿਤ ਸੁਰੱਖਿਆ ਅਭਿਆਸਾਂ ਅਤੇ ਪ੍ਰਕਿਰਿਆਵਾਂ ਅਤੇ ਸੰਵੇਦਨਸ਼ੀਲ ਨਿੱਜੀ ਡਾਟਾ ਜਾਂ ਜਾਣਕਾਰੀ) ਨਿਯਮ, 2011 ਦੀ ਸਖਤੀ ਨਾਲ ਪਾਲਣਾ ਕਰਦਾ ਹੈ.
"ਮੈਂ ਸਵੀਕਾਰ ਕਰਦਾ/ਕਰਦੀ ਹਾਂ" 'ਤੇ ਕਲਿੱਕ ਕਰਕੇ, ਅਤੇ/ਜਾਂ ਵੈੱਬਸਾਈਟ 'ਤੇ ਲਾਗ-ਇਨ ਕਰਕੇ, ਤੁਸੀਂ ਗੋਪਨੀਯਤਾ ਪਾਲਿਸੀ ਅਤੇ ਇਸ ਦੇ ਸਾਰੇ ਨਿਯਮ ਅਤੇ ਸ਼ਰਤਾਂ ਦੀ ਪਾਲਣਾ ਲਈ ਸਹਿਮਤ ਹੁੰਦੇ ਹੋ. ਜੇ ਤੁਸੀਂ ਕਿਸੇ ਸੰਸਥਾ, ਫਰਮ ਜਾਂ ਕੰਪਨੀ ਦੀ ਨੁਮਾਇੰਦਗੀ ਕਰਦੇ ਹੋ, ਤਾਂ "ਮੈਂ ਸਵੀਕਾਰ ਕਰਦਾ/ਕਰਦੀ ਹਾਂ" 'ਤੇ ਕਲਿੱਕ ਕਰਨ ਦਾ ਭਾਵ ਇਹ ਹੈ ਕਿ ਤੁਸੀਂ ਆਪਣੀ ਸੰਸਥਾ, ਫਰਮ ਜਾਂ ਕੰਪਨੀ ਨੂੰ ਗੋਪਨੀਯਤਾ ਪਾਲਿਸੀ ਪ੍ਰਤੀ ਪਾਬੰਦ ਹੋ. ਜੇ ਤੁਸੀਂ ਗੋਪਨੀਯਤਾ ਪਾਲਿਸੀ ਦੇ ਸਾਰੇ ਨਿਯਮ ਅਤੇ ਸ਼ਰਤਾਂ ਨਾਲ ਸਹਿਮਤ ਨਹੀਂ ਹੋ, ਤਾਂ "ਰੱਦ ਕਰੋ" 'ਤੇ ਕਲਿੱਕ ਕਰੋ. ਇਸ ਸਥਿਤੀ ਵਿੱਚ, ਤੁਹਾਡੇ ਕੋਲ ਵੈੱਬਸਾਈਟ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਅਤੇ ਵੈੱਬਸਾਈਟ ਨੂੰ ਐਕਸੈਸ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ. ਗੋਪਨੀਯਤਾ ਪਾਲਿਸੀ ਨੂੰ ਗ੍ਰਿਹਮ ਵੱਲੋਂ ਵੈੱਬਸਾਈਟ ਨੂੰ ਐਕਸੈਸ ਕਰਨ/ਵਰਤਣ ਲਈ ਇੱਕ ਆਫਰ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ (ਜਦੋਂ ਤੱਕ ਤੁਸੀਂ ਕਿਸੇ ਵੀ ਵਿਕਲਪ 'ਤੇ ਕਲਿੱਕ ਨਹੀਂ ਕਰਦੇ), ਜਿਸ 'ਤੇ ਤੁਹਾਡੇ ਵੱਲੋਂ 'ਮੈਂ ਸਵੀਕਾਰ ਕਰਦਾ/ਕਰਦੀ ਹਾਂ' 'ਤੇ ਕਲਿੱਕ ਕਰਨ ਨੂੰ ਤੁਹਾਡੇ ਵੱਲੋਂ ਦਿੱਤੀ ਮੰਨਜੂਰੀ ਮੰਨਿਆ ਜਾਵੇਗਾ, ਜਿਸ ਨਾਲ ਗੋਪਨੀਯਤਾ ਪਾਲਿਸੀ ਕਾਨੂੰਨ ਵਿੱਚ ਇੱਕ ਬੰਧਨਕਾਰੀ ਇਕਰਾਰਨਾਮਾ ("ਇਕਰਾਰਨਾਮਾ") ਬਣ ਜਾਵੇਗੀ.
ਗੋਪਨੀਯਤਾ ਪਾਲਿਸੀ ਅਤੇ ਗ੍ਰਿਹਮ ਦੇ ਨਿਯਮ ਅਤੇ ਸ਼ਰਤਾਂ ਨੂੰ ਸਵੀਕਾਰ ਕਰਕੇ, ਤੁਸੀਂ ਗੋਪਨੀਯਤਾ ਪਾਲਿਸੀ ਵਿੱਚ ਨਿਰਧਾਰਿਤ ਢੰਗ ਨਾਲ ਗ੍ਰਿਹਮ ਨੂੰ ਆਪਣੀ ਨਿੱਜੀ ਅਤੇ ਹੋਰ ਜਾਣਕਾਰੀ ਦੀ ਵਰਤੋਂ ਅਤੇ ਪ੍ਰਗਟਾਵੇ ਲਈ ਸਪੱਸ਼ਟ ਤੌਰ 'ਤੇ ਸਹਿਮਤੀ ਦਿੰਦੇ ਹੋ. ਕਿਰਪਾ ਕਰਕੇ ਧਿਆਨ ਦਿਓ ਕਿ ਗੋਪਨੀਯਤਾ ਪਾਲਿਸੀ ਵਲੋਂ ਪ੍ਰਦਾਨ ਕੀਤੀ ਗਈ ਵਰਤੋਂ ਅਤੇ ਪ੍ਰਗਟਾਵੇ ਲਈ ਤੁਹਾਡੀ ਸਵੀਕ੍ਰਿਤੀ ਨੂੰ ਵਾਪਸ ਲੈਣ ਦੇ ਮਾਮਲੇ ਵਿੱਚ, ਗ੍ਰਿਹਮ ਕੋਲ ਵੈੱਬਸਾਈਟ 'ਤੇ ਪ੍ਰੋਡਕਟ ਪ੍ਰਦਾਨ ਨਾ ਕਰਨ ਦਾ ਵਿਕਲਪ ਹੋਵੇਗਾ.
ਗੋਪਨੀਯਤਾ ਨੀਤੀ ਵਰਤੋਂਕਾਰ ਦੇ ਬਾਰੇ ਵਿੱਚ ਇਕੱਠੀ ਕੀਤੀ ਜਾਣਕਾਰੀ ਦੇ ਇਲਾਜ ਅਤੇ ਸੁਰੱਖਿਆ ਦਾ ਵਰਣਨ ਕਰਦੀ ਹੈ:
ਅਸੀਂ ਇਕੱਠੀ ਕੀਤੀ ਜਾਣਕਾਰੀ
ਗੋਪਨੀਯਤਾ ਪਾਲਿਸੀ ਵਿੱਚ ਉਹ ਵਿਅਕਤੀਗਤ ਜਾਣਕਾਰੀ ਸ਼ਾਮਲ ਹੈ ਜੋ ਵੈੱਬਸਾਈਟ ਵੱਲੋਂ ਇਕੱਤਰ ਅਤੇ/ਜਾਂ ਪ੍ਰਾਪਤ ਕੀਤੀ ਜਾਂਦੀ ਹੈ ਜਿਸ ਵਿੱਚ ਤੁਹਾਡੀ ਵੈੱਬਸਾਈਟ ਦੀ ਪਿਛਲੀ ਵਰਤੋਂ, ਯੂਜ਼ਰ ਸਬਮਿਸ਼ਨ, ਨਿੱਜੀ ਜਾਣਕਾਰੀ ਅਤੇ ਗ੍ਰਿਹਮ ਦੇ ਪ੍ਰੋਡਕਟ ਸਬੰਧੀ ਤੁਹਾਡੀ ਪਿਛਲੀ ਵਰਤੋਂ ਨਾਲ ਜੁੜੀ ਜਾਣਕਾਰੀ ਸ਼ਾਮਲ ਹੈ. ਇਸ ਗੋਪਨੀਯਤਾ ਨੀਤੀ ਦੇ ਉਦੇਸ਼ ਲਈ ਇਸ ਨੂੰ ਸਮੂਹਿਕ ਤੌਰ 'ਤੇ "ਜਾਣਕਾਰੀ" ਕਿਹਾ ਜਾਵੇਗਾ.
ਨਿੱਜੀ ਜਾਣਕਾਰੀ
ਨਿੱਜੀ ਜਾਣਕਾਰੀ ਵਿੱਚ ਅਜਿਹੀ ਕੋਈ ਵੀ ਜਾਣਕਾਰੀ ਸ਼ਾਮਲ ਹੈ ਜੋ ਤੁਹਾਡੀ ਪਛਾਣ ਕਰਨ, ਸੰਪਰਕ ਕਰਨ ਜਾਂ ਤੁਹਾਨੂੰ ਲੱਭਣ ਲਈ ਵਰਤੀ ਜਾ ਸਕਦੀ ਹੈ. ਇਸ ਵਿੱਚ ਤੁਹਾਡਾ ਨਾਮ, ਘਰ ਅਤੇ ਵਪਾਰਕ ਪਤਾ, ਈ-ਮੇਲ ਐਡਰੈੱਸ, ਸੰਪਰਕ ਵੇਰਵਾ ਅਤੇ ਭੁਗਤਾਨ ਦਾ ਵੇਰਵਾ ਅਤੇ ਉਹ ਜਾਣਕਾਰੀ ਜੋ ਜਨਤਕ ਤੌਰ 'ਤੇ ਉਪਲਬਧ ਨਹੀਂ ਹੈ, ਸ਼ਾਮਲ ਹੈ ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹੈ. ਨਿੱਜੀ ਜਾਣਕਾਰੀ ਦੀ ਪ੍ਰਮਾਣਿਕਤਾ ਬਾਰੇ ਜ਼ਿੰਮੇਵਾਰੀ ਉਪਭੋਗਤਾ ਦੀ ਹੈ ਅਤੇ ਗ੍ਰਿਹਮ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਮੰਨਿਆ ਜਾਵੇਗਾ. ਇਕੱਤਰ ਕੀਤਾ ਗਿਆ ਡਾਟਾ ਹੋਰ ਬਿਨਾਂ ਮਨਜ਼ੂਰੀ ਵਾਲੀ ਵਰਤੋਂ ਲਈ ਥਰਡ ਪਾਰਟੀ ਨੂੰ ਵੇਚਿਆ ਜਾਂ ਦਿੱਤਾ ਨਹੀਂ ਜਾਵੇਗਾ. ਗ੍ਰਿਹਮ ਉਹਨਾਂ ਉਪਭੋਗਤਾਵਾਂ, ਜੋ ਆਪਣੀ ਪ੍ਰੋਫਾਈਲ 'ਤੇ ਨਿੱਜੀ ਪਛਾਣ ਦੀ ਜਾਣਕਾਰੀ ਪ੍ਰਦਾਨ ਕਰਨ ਦੀ ਚੋਣ ਕਰਦੇ ਹਨ, ਨੂੰ ਆਪਣੀ ਪ੍ਰੋਫਾਈਲ ਦੇ ਸੀਮਿਤ ਹਿੱਸੇ ਨੂੰ ਐਡਿਟ ਕਰਨ ਦੀ ਆਗਿਆ ਦੇ ਸਕਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਿੱਜੀ ਤੌਰ 'ਤੇ ਪਛਾਣ ਦੀ ਜਾਣਕਾਰੀ ਸਹੀ ਅਤੇ ਅੱਪ-ਟੂ-ਡੇਟ ਹੈ.
ਨਿੱਜੀ ਪਛਾਣ ਦੀ ਜਾਣਕਾਰੀ
ਵੱਖ-ਵੱਖ ਸੇਵਾਵਾਂ ਜਾਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਵੇਲੇ, ਗ੍ਰਿਹਮ ਤੁਹਾਨੂੰ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਲਈ ਕਹਿ ਸਕਦਾ ਹੈ. ਉਦਾਹਰਣ ਦੇ ਲਈ, ਤੁਹਾਨੂੰ ਆਪਣਾ ਈ-ਮੇਲ ਐਡਰੈੱਸ, ਨਾਮ, ਟੈਲੀਫੋਨ ਨੰਬਰ, ਸਟ੍ਰੀਟ ਐਡਰੈੱਸ, ਈ-ਮੇਲ ਐਡਰੈੱਸ, ਉਮਰ, ਲਿੰਗ ਆਦਿ ਪ੍ਰਦਾਨ ਕਰਨ ਲਈ ਕਿਹਾ ਜਾ ਸਕਦਾ ਹੈ.
ਗੈਰ-ਨਿੱਜੀ ਪਛਾਣਯੋਗ ਜਾਣਕਾਰੀ
ਗੈਰ-ਨਿੱਜੀ ਜਾਣਕਾਰੀ ਵਿੱਚ ਤੁਹਾਡੇ ਆਈਪੀ ਐਡਰੈੱਸ, ਕੂਕੀਜ਼, ਥਰਡ-ਪਾਰਟੀ ਕੂਕੀਜ਼ ਅਤੇ ਵੈੱਬਸਾਈਟ 'ਤੇ ਤੁਹਾਡੇ ਵੱਲੋਂ ਦੇਖੇ ਵੈੱਬ ਪੇਜ ਸ਼ਾਮਲ ਹਨ ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ. ਗੈਰ-ਨਿੱਜੀ ਪਛਾਣਯੋਗ ਜਾਣਕਾਰੀ ਉਹ ਜਾਣਕਾਰੀ ਹੈ ਜਿਸ ਰਾਹੀਂ ਆਪਣੇ ਆਪ ਕਿਸੇ ਖਾਸ ਵਿਅਕਤੀ ਨੂੰ ਟ੍ਰੈਕ ਨਹੀਂ ਕੀਤਾ ਜਾ ਸਕਦਾ. ਜਦੋਂ ਤੁਸੀਂ ਵੈੱਬਸਾਈਟ 'ਤੇ ਜਾਂਦੇ ਹੋ ਤਾਂ ਗ੍ਰਿਹਮ ਗੈਰ-ਨਿੱਜੀ ਪਛਾਣਯੋਗ ਜਾਣਕਾਰੀ ਇਕੱਠੀ ਕਰ ਸਕਦਾ ਹੈ. ਪ੍ਰੋਡਕਟ ਪ੍ਰਦਾਨ ਕਰਨ ਵੇਲੇ, ਗ੍ਰਿਹਮ ਵੈੱਬ ਸਰਫਿੰਗ ਡਾਟਾ ਜਿਵੇਂ ਕਿ ਤੁਹਾਡਾ ਆਈਪੀ ਐਡਰੈੱਸ, ਤੁਹਾਡੇ ਵੱਲੋਂ ਦੇਖੇ ਗਏ ਵੈੱਬ ਪੇਜ, ਸਮਾਂ ਅਤੇ ਤਾਰੀਖ ਅਤੇ ਕੀ ਤੁਸੀਂ ਵਿਗਿਆਪਨ ("ਵੈੱਬ ਸਰਫਿੰਗ ਡਾਟਾ") 'ਤੇ ਕਲਿੱਕ ਕੀਤਾ ਹੈ ਜਾਂ ਨਹੀਂ, ਇਕੱਤਰ ਕਰ ਸਕਦਾ ਹੈ. ਗ੍ਰਿਹਮ ਇਸ ਜਾਣਕਾਰੀ ਨੂੰ ਇਕੱਤਰ ਕਰਨ ਲਈ ਵੱਖ-ਵੱਖ ਪ੍ਰਕਾਰ ਦੀਆਂ ਤਕਨੀਕਾਂ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਕੂਕੀਜ਼ ਅਤੇ ਸਿੰਗਲ-ਪਿਕਸਲ ਜੀਆਈਐਫ ਸ਼ਾਮਲ ਹਨ.
ਜੇ ਤੁਹਾਡਾ ਬ੍ਰਾਊਜ਼ਰ ਕੂਕੀਜ਼ ਨੂੰ ਸਵੀਕਾਰ ਕਰਨ ਲਈ ਕੰਫਿਗਰ ਕੀਤਾ ਗਿਆ ਹੈ, ਤਾਂ ਇਹ ਕੂਕੀਜ਼ ਤੁਹਾਡੇ ਕੰਪਿਊਟਰ ਨੂੰ ਪਛਾਣਨ ਲਈ ਵਰਤੀਆਂ ਜਾਣਗੀਆਂ ਜਦੋਂ ਤੁਸੀਂ ਵੈੱਬਸਾਈਟ ਨੂੰ ਦੁਬਾਰਾ ਵੇਖਦੇ ਹੋ ਤਾਂ ਤੁਹਾਨੂੰ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਲਈ ਇੱਕ ਵਧੀਆ ਯੂਜ਼ਰ ਅਨੁਭਵ ਪ੍ਰਦਾਨ ਕਰਨ ਲਈ ਵਰਤੀਆਂ ਜਾਣਗੀਆਂ. ਹਾਲਾਂਕਿ, ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਕੂਕੀਜ਼ ਨੂੰ ਬਲਾਕ ਕਰਨ ਲਈ ਆਪਣੇ ਬ੍ਰਾਊਜ਼ਰ ਨੂੰ ਕੰਫਿਗਰ ਕਰ ਸਕਦੇ ਹੋ.
ਪ੍ਰੋਡਕਟ ਅਤੇ ਵੈੱਬਸਾਈਟ 'ਤੇ ਥਰਡ-ਪਾਰਟੀ ਵਿਗਿਆਪਨਦਾਤਾਵਾਂ ਦੇ ਵਿਗਿਆਪਨ ਪ੍ਰਦਰਸ਼ਿਤ ਕੀਤੇ ਜਾ ਸਕਦੇ ਹਨ. ਜੇ ਤੁਸੀਂ ਇੱਕ ਵਿਗਿਆਪਨ ਜਾਂ ਲਿੰਕ 'ਤੇ ਕਲਿੱਕ ਕਰਨ ਦੀ ਚੋਣ ਕਰਦੇ ਹੋ, ਤਾਂ ਗ੍ਰਿਹਮ ਵਿਗਿਆਪਨਦਾਤਾ ਅਤੇ/ਜਾਂ ਵੈੱਬ ਪ੍ਰਕਾਸ਼ਕ ਨੂੰ ਗੈਰ-ਨਿੱਜੀ ਪਛਾਣਯੋਗ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ. ਇਸ ਤੋਂ ਇਲਾਵਾ, ਜਦੋਂ ਤੁਸੀਂ ਅਜਿਹੀਆਂ ਥਰਡ ਪਾਰਟੀ ਵੈੱਬਸਾਈਟ 'ਤੇ ਜਾਂਦੇ ਹੋ ਤਾਂ ਵਿਗਿਆਪਨਦਾਤਾ ਜਾਂ ਵੈੱਬ ਪ੍ਰਕਾਸ਼ਕ ਜਾਣਕਾਰੀ ਇਕੱਠੀ ਕਰਨ ਲਈ ਕੂਕੀਜ਼ ਜਾਂ ਹੋਰ ਤਕਨੀਕਾਂ ਦੀ ਵਰਤੋਂ ਕਰ ਸਕਦੇ ਹਨ. ਵਿਗਿਆਪਨਦਾਤਾ ਜਾਂ ਹੋਰ ਥਰਡ ਪਾਰਟੀ ਵੱਲੋਂ ਇਕੱਠੀ ਕੀਤੀ ਜਾਣਕਾਰੀ ਉਨ੍ਹਾਂ ਦੀ ਅਪਣੀ ਗੋਪਨੀਯਤਾ ਪਾਲਿਸੀਆਂ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ, ਨਾ ਕਿ ਗ੍ਰਿਹਮ ਦੀ ਗੋਪਨੀਯਤਾ ਪਾਲਿਸੀ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ.
ਗ੍ਰਿਹਮ ਦੀ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ, ਸਹਿਯੋਗੀ ਕੰਪਨੀਆਂ ("ਪਾਰਟਨਰ") ਪ੍ਰੋਡਕਟ ਤਿਆਰ ਕਰਨ ਸਮੇਤ ਆਪਣੀ ਵੈੱਬਸਾਈਟ ਰਾਹੀਂ ਪ੍ਰੋਡਕਟ/ਸੇਵਾਵਾਂ ਪ੍ਰਦਾਨ ਕਰ ਸਕਦੇ ਹਨ. ਪਾਰਟਨਰ ਵੱਲੋਂ ਇਕੱਠੀ ਕੀਤੀ ਜਾਣਕਾਰੀ, ਪਾਰਟਨਰ ਦੀ ਗੋਪਨੀਯਤਾ ਪਾਲਿਸੀ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ, ਗ੍ਰਿਹਮ ਦੀ ਗੋਪਨੀਯਤਾ ਪਾਲਿਸੀ ਦੁਆਰਾ ਨਹੀਂ. ਯੂਜ਼ਰ ਨੂੰ ਲਾਗੂ ਗੋਪਨੀਯਤਾ ਪਾਲਿਸੀਆਂ ਬਾਰੇ ਜਾਣਕਾਰੀ ਰੱਖਣੀ ਚਾਹੀਦਾ ਹੈ.
ਗ੍ਰਿਹਮ ਅਗਲੀ ਵਾਰ ਵੀ ਅਜਿਹੀ ਜਾਣਕਾਰੀ ਦੀ ਮੰਗ ਕਰ ਸਕਦਾ ਹੈ, ਜਿਸ ਵਿੱਚ ਗ੍ਰਿਹਮ ਦੇ ਪਾਰਟਨਰ ਜਾਂ ਵਿਗਿਆਪਨਦਾਤਾਵਾਂ ਵਲੋਂ ਸਪਾਂਸਰ ਕੀਤੇ ਗਏ ਪ੍ਰਮੋਸ਼ਨ ਸ਼ਾਮਲ ਹਨ.
ਸਾਡੇ ਵੱਲੋਂ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ
ਨਿੱਜੀ ਤੌਰ ਤੇ ਪਛਾਣਯੋਗ ਜਾਣਕਾਰੀ ਦੀ ਵਰਤੋਂ
ਗ੍ਰਿਹਮ ਹੇਠਾਂ ਦਿੱਤੀਆਂ ਸ਼ਰਤਾਂ ਨੂੰ ਛੱਡ ਕੇ ਥਰਡ ਪਾਰਟੀ ਨੂੰ ਜਾਣਬੁੱਝ ਕੇ ਨਿੱਜੀ ਪਛਾਣ ਦੀ ਜਾਣਕਾਰੀ ਪ੍ਰਦਾਨ ਨਹੀਂ ਕਰਦਾ: ਜੇ ਤੁਸੀਂ ਕਿਸੇ ਵਿਗਿਆਪਨਦਾਤਾ ਜਾਂ ਪਾਰਟਨਰ ਵਲੋਂ ਪ੍ਰਦਾਨ ਕੀਤੇ ਗਏ ਪ੍ਰੋਡਕਟ ਜਾਂ ਸੇਵਾਵਾਂ ਬਾਰੇ ਪੁੱਛਗਿੱਛ ਦੇ ਹਿੱਸੇ ਵਜੋਂ ਜਾਂ ਸਮੇਂ-ਸਮੇਂ 'ਤੇ ਗ੍ਰਿਹਮ ਵਲੋਂ ਪ੍ਰਦਾਨ ਕੀਤੇ ਗਏ ਕਿਸੇ ਵੀ ਪ੍ਰਮੋਸ਼ਨਲ ਆਫਰ ਵਿੱਚ ਹਿੱਸਾ ਲੈਣ ਸਮੇਂ ਨਿੱਜੀ ਪਹਿਚਾਣਯੋਗ ਜਾਣਕਾਰੀ ਪ੍ਰਦਾਨ ਕਰਦੇ ਹੋ, ਤਾਂ ਗ੍ਰਿਹਮ ਇਹ ਜਾਣਕਾਰੀ ਉਸ ਵਿਗਿਆਪਨਦਾਤਾ ਜਾਂ ਪਾਰਟਨਰ ਜਾਂ ਪ੍ਰਮੋਸ਼ਨਲ ਇਵੈਂਟ ਦੇ ਸਪਾਂਸਰ ਜਾਂ ਸਹਿ-ਸਪਾਂਸਰ ਨੂੰ ਪ੍ਰਦਾਨ ਕਰੇਗਾ ਤਾਂ ਜੋ ਉਹ ਤੁਹਾਨੂੰ ਪ੍ਰੋਡਕਟ ਜਾਂ ਪ੍ਰਮੋਸ਼ਨਲ ਆਫਰ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਸਕਣ, ਜਿਸ ਬਾਰੇ ਤੁਸੀਂ ਪੁੱਛਗਿੱਛ ਕੀਤੀ ਹੈ.
ਗ੍ਰਿਹਮ ਉਪਭੋਗਤਾ ਵਲੋਂ ਪ੍ਰਦਾਨ ਕੀਤੀ ਗਈ ਨਿੱਜੀ ਪਛਾਣਯੋਗ ਜਾਣਕਾਰੀ ਦੀ ਵਰਤੋਂ ਕ੍ਰੈਡਿਟ ਰਿਪੋਰਟਿੰਗ, ਟ੍ਰਾਂਜ਼ੈਕਸ਼ਨ ਇੱਕਤਰ ਕਰਨ, ਅੰਦਰੂਨੀ ਉਦੇਸ਼ਾਂ, ਜਿਵੇਂ ਕਿ ਵਿਕਰੀ, ਮਨੁੱਖੀ ਸਰੋਤ, ਮਾਰਕੀਟਿੰਗ ਅਤੇ ਪ੍ਰਬੰਧਨ ਲਈ ਕਰ ਸਕਦਾ ਹੈ. ਇਸ ਤੋਂ ਇਲਾਵਾ, ਇਹ ਨਿੱਜੀ ਪਛਾਣਯੋਗ ਜਾਣਕਾਰੀ ਗ੍ਰਿਹਮ ਵਲੋਂ ਕਿਸੇ ਵੀ ਵੈਧਾਨਿਕ ਅਥਾਰਟੀ ਜਾਂ ਗ੍ਰਿਹਮ ਨੂੰ ਕੰਟਰੋਲ ਕਰਨ ਵਾਲੇ ਕਾਨੂੰਨਾਂ ਦੇ ਅਨੁਸਾਰ ਕਿਸੇ ਵੀ ਰੈਗੂਲੇਟਰੀ ਸੰਸਥਾ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ.
ਗੈਰ-ਨਿੱਜੀ ਪਛਾਣਯੋਗ ਜਾਣਕਾਰੀ ਦੀ ਵਰਤੋਂ
ਗ੍ਰਿਹਮ ਆਪਣੀਆਂ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਇਕੱਠੀ ਕੀਤੀ ਗੈਰ-ਨਿੱਜੀ ਪਛਾਣਯੋਗ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ, ਜਿਸ ਵਿੱਚ ਸੇਵਾਵਾਂ ਜਾਂ ਤਕਨਾਲੋਜੀ ਸਬੰਧੀ ਸਮੱਸਿਆ ਦਾ ਨਿਦਾਨ ਕਰਨ, ਸੁਰੱਖਿਆ ਦਾ ਮੁਲਾਂਕਣ ਅਤੇ ਬਰਕਰਾਰ ਰੱਖਣ ਸਮੇਤ ਤੁਹਾਡੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਪਿਛਲੀਆਂ ਪ੍ਰੀਡਿਕਸ਼ਨਸ ਦਿਖਾਉਣਾ, ਤੁਹਾਨੂੰ ਅਜਿਹੇ ਵਿਗਿਆਪਨ ਦਿਖਾਉਣਾ, ਜੋ ਗ੍ਰਿਹਮ ਨੂੰ ਲੱਗਦਾ ਹੈ ਕਿ ਤੁਸੀਂ ਦੇਖਣ ਵਿੱਚ ਦਿਲਚਸਪੀ ਰੱਖੋਗੇ, ਜਾਂ ਤੁਹਾਨੂੰ ਆਪਣੇ ਕੰਪਿਊਟਰ 'ਤੇ ਗ੍ਰਿਹਮ ਵਿੱਚ ਲਾਗ-ਇਨ ਰਹਿਣ ਦੀ ਆਗਿਆ ਦੇਣਾ ਸ਼ਾਮਲ ਹੈ. ਗ੍ਰਿਹਮ ਇਸ ਜਾਣਕਾਰੀ ਦੀ ਵਰਤੋਂ ਦੁਬਾਰਾ ਬ੍ਰਾਉਜ਼ ਕਰਨ ਵਾਲੇ ਉਪਭੋਗਤਾਵਾਂ ਦੀ ਗਿਣਤੀ ਅਤੇ ਪਛਾਣ ਕਰਨ ਲਈ ਵੀ ਕਰ ਸਕਦਾ ਹੈ.
ਗ੍ਰਿਹਮ ਉਸ ਥਰਡ ਪਾਰਟੀ ਨੂੰ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਜੋ ਯੂਜ਼ਰ ਦੀ ਭੂਗੋਲਿਕ ਸਥਿਤੀ, ਪਸੰਦ ਅਤੇ ਵਿਵਹਾਰ ਨੂੰ ਨਿਰਧਾਰਤ ਕਰਨ ਲਈ ਵੈੱਬ ਸਰਫਿੰਗ ਡਾਟਾ 'ਤੇ ਖੋਜ ਕਰੇਗਾ ਅਤੇ ਸੰਭਾਵਿਤ ਵਿਗਿਆਪਨਦਾਤਾਵਾਂ ਜਾਂ ਪਾਰਟਨਰ ਨਾਲ ਵੈੱਬ ਸਰਫਿੰਗ ਡਾਟਾ ਸ਼ੇਅਰ ਕਰਕੇ ਪ੍ਰੋਡਕਟ ਅਤੇ ਵੈੱਬਸਾਈਟ ਦੀ ਮਾਰਕੀਟਿੰਗ ਕਰ ਸਕਦਾ ਹੈ. ਜੇ ਅਜਿਹਾ ਹੁੰਦਾ ਹੈ, ਤਾਂ ਗ੍ਰਿਹਮ ਵੈੱਬ ਸਰਫਿੰਗ ਡਾਟਾ ਨੂੰ ਇਸ ਤਰ੍ਹਾਂ ਸ਼ੇਅਰ ਕਰੇਗਾ ਕਿ ਯੂਜ਼ਰ ਦੀ ਪਛਾਣ ਨਾ ਹੋ ਸਕੇ. ਉਦਾਹਰਣ ਲਈ, ਗ੍ਰਿਹਮ ਕਿਸੇ ਵਿਗਿਆਪਨਦਾਤਾ ਨੂੰ ਭੂਗੋਲਿਕ ਜਾਂ ਵਰਤੋਂ ਦੀ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਤਾਂ ਜੋ ਉਹ ਦੇਖ ਸਕਣ ਕਿ ਕਿ ਕਿੰਨੇ ਰਜਿਸਟਰਡ ਯੂਜ਼ਰ ਇੱਕ ਖਾਸ ਭੂਗੋਲਿਕ ਖੇਤਰ ਨਾਲ ਸਬੰਧਿਤ ਹਨ ਜਾਂ ਪਿਛਲੇ ਮਹੀਨੇ ਵਿੱਚ ਇੱਕ ਖਾਸ ਵਿਗਿਆਪਨ 'ਤੇ ਕਿੰਨੇ ਕਲਿੱਕ ਕੀਤੇ ਗਏ ਹਨ. ਗ੍ਰਿਹਮ ਤੁਹਾਡੀ ਗੈਰ-ਨਿੱਜੀ ਪਛਾਣਯੋਗ ਜਾਣਕਾਰੀ ਠੇਕੇਦਾਰਾਂ ਨੂੰ ਵੀ ਪ੍ਰਦਾਨ ਕਰ ਸਕਦਾ ਹੈ ਤਾਂ ਜੋ ਉਹ ਗ੍ਰਿਹਮ ਲਈ ਸੇਵਾਵਾਂ ਦੇ ਸਕਣ.
ਗ੍ਰਿਹਮ, ਇਸ ਗੋਪਨੀਯਤਾ ਪਾਲਿਸੀ ਵਿੱਚ ਦਿੱਤੇ ਨਿਯਮਾਂ ਨੂੰ ਛੱਡ ਕੇ, ਇਸ ਵੈੱਬਸਾਈਟ 'ਤੇ ਪ੍ਰਦਾਨ ਕੀਤੀ ਗਈ ਜਾਣਕਾਰੀ ਜਾਂ ਪ੍ਰੋਡਕਟ ਅਤੇ ਵੈੱਬਸਾਈਟ ਦੀ ਪਿਛਲੀ ਵਰਤੋਂ ਨਾਲ ਸੰਬੰਧਿਤ ਜਾਣਕਾਰੀ ਕਿਸੇ ਵੀ ਥਰਡ ਪਾਰਟੀ ਨੂੰ ਪ੍ਰਦਾਨ ਕਰਨ, ਵੰਡਣ, ਟ੍ਰੇਡ ਕਰਨ, ਵੇਚਣ ਜਾਂ ਕਿਰਾਏ 'ਤੇ ਪ੍ਰਦਾਨ ਨਾ ਕਰਨ ਦਾ ਵਾਅਦਾ ਕਰਦਾ ਹੈ.
ਆਮ ਤੌਰ 'ਤੇ, ਗ੍ਰਿਹਮ ਸਮੂਹਿਕ ਤੌਰ 'ਤੇ ਤੁਹਾਡੀ ਸਾਰੀ ਜਾਣਕਾਰੀ ਇਕੱਤਰ ਕਰਦਾ ਹੈ. ਗ੍ਰਿਹਮ ਅਜਿਹੀ ਜਾਣਕਾਰੀ ਦੀ ਸਮੁੱਚੇ ਤੌਰ 'ਤੇ ਵਰਤੋਂ ਕਰਦਾ ਹੈ, ਅਤੇ ਕਾਨੂੰਨ ਅਨੁਸਾਰ ਜ਼ਰੂਰੀ ਹੋਣ 'ਤੇ ਹੀ ਜਾਣਕਾਰੀ ਪ੍ਰਦਾਨ ਕਰੇਗਾ. ਇਹ ਅਭਿਆਸ ਗ੍ਰਿਹਮ ਨੂੰ ਇਹ ਨਿਰਧਾਰਤ ਕਰਨ ਵਿੱਚ ਮਦਦ ਕਰਦਾ ਹੈ ਕਿ ਉਹ ਆਪਣੇ ਉਪਭੋਗਤਾਵਾਂ ਲਈ ਲਗਾਤਾਰ ਬਿਹਤਰ ਅਨੁਭਵ ਕਿਵੇਂ ਬਣਾ ਸਕਦਾ ਹੈ. ਗ੍ਰਿਹਮ ਇਸ ਜਾਣਕਾਰੀ ਨੂੰ ਸਿਰਫ ਸਮੁੱਚੇ ਤੌਰ 'ਤੇ ਆਪਣੇ ਪਾਰਟਨਰ ਨਾਲ ਵੀ ਸ਼ੇਅਰ ਕਰੇਗਾ, ਤਾਂ ਜੋ ਉਹ ਵੀ ਸਮਝ ਸਕਣ ਕਿ ਤੁਸੀਂ, ਸਮੂਹਿਕ ਤੌਰ 'ਤੇ, ਵੈੱਬਸਾਈਟ ਅਤੇ ਪ੍ਰੋਡਕਟ ਦੀ ਵਰਤੋਂ ਕਿਵੇਂ ਕਰਦੇ ਹੋ.
ਗ੍ਰਿਹਮ ਮਿਆਰੀ ਅੰਦਰੂਨੀ ਜਾਂਚ/ਉਪਾਅ ਰਾਹੀਂ ਇਹ ਯਕੀਨੀ ਬਣਾਏਗਾ ਕਿ ਜਾਣਕਾਰੀ ਦੀ ਕੋਈ ਅਣਅਧਿਕਾਰਤ ਨਿਗਰਾਨੀ ਜਾਂ ਸੰਗ੍ਰਹਿ ਨਾ ਹੋਵੇ ਅਤੇ ਉਦਯੋਗਿਕ ਮਿਆਰਾਂ ਅਤੇ ਲਾਗੂ ਕਾਨੂੰਨ ਦੇ ਅਨੁਸਾਰ ਜਾਣਕਾਰੀ ਦੀ ਗੋਪਨੀਯਤਾ ਅਤੇ ਗੁਪਤਤਾ ਬਰਕਰਾਰ ਰਹੇ.
ਤੁਸੀਂ ਸਹਿਮਤ ਹੁੰਦੇ ਹੋ ਕਿ ਗ੍ਰਿਹਮ ਤੁਹਾਡੀ ਜਾਣਕਾਰੀ ਦੀ ਵਰਤੋਂ ਅਪਣੀ ਮਾਰਕੀਟਿੰਗ ਅਤੇ ਪ੍ਰਮੋਸ਼ਨਲ ਯਤਨਾਂ ਵਿੱਚ ਸੁਧਾਰ ਕਰਨ, ਵੈੱਬਸਾਈਟ ਦੀ ਵਰਤੋਂ ਦਾ ਵਿਸ਼ਲੇਸ਼ਣ ਕਰਨ, ਅਪਣੀ ਸਮੱਗਰੀ ਅਤੇ ਪ੍ਰੋਡਕਟ ਦੀ ਪੇਸ਼ਕਸ਼ਾਂ ਵਿੱਚ ਸੁਧਾਰ ਕਰਨ ਅਤੇ ਵੈੱਬਸਾਈਟ ਅਤੇ ਪ੍ਰੋਡਕਟ ਦੀ ਸਮੱਗਰੀ ਅਤੇ ਲੇਆਊਟ ਨੂੰ ਕਸਟਮਾਈਜ਼ ਕਰਨ ਲਈ ਕਰੇਗਾ. ਇਸ ਤੋਂ ਇਲਾਵਾ, ਤੁਸੀਂ ਸਹਿਮਤ ਹੁੰਦੇ ਹੋ ਕਿ ਗ੍ਰਿਹਮ ਆਪਣੇ ਅਧਿਕਾਰਤ ਕਰਮਚਾਰੀਆਂ ਅਤੇ ਗ੍ਰਿਹਮ ਵੱਲੋਂ ਹਾਇਰ ਕੀਤੀ ਕਿਸੇ ਵੀ ਥਰਡ ਪਾਰਟੀ ਨੂੰ ਸਬਮਿਟ ਕੀਤੀ ਗਈ ਸਾਰੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸਾ ਉਸੇ ਤਰੀਕੇ ਨਾਲ ਕਰ ਸਕਦਾ ਹੈ, ਜਿਸ ਤਰੀਕੇ ਨਾਲ ਗ੍ਰਿਹਮ ਤੁਹਾਡੇ ਵੱਲੋਂ ਗ੍ਰਿਹਮ ਕੋਲ ਸਬਮਿਟ ਕੀਤੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸਾ ਕਰਨ ਦਾ ਹੱਕ ਰੱਖਦਾ ਹੈ.
ਤੁਸੀਂ ਅੱਗੇ ਸਹਿਮਤ ਹੋ ਕਿ ਗ੍ਰਿਹਮ ਤੁਹਾਡੇ ਅਤੇ ਸਾਈਟ 'ਤੇ ਤੁਹਾਡੀਆਂ ਗਤੀਵਿਧੀਆਂ ਤੋਂ ਪ੍ਰਾਪਤ ਹੋਣ ਵਾਲੀ ਕਿਸੇ ਹੋਰ ਜਾਣਕਾਰੀ ਦੀ ਵਰਤੋਂ ਸਮੱਸਿਆਵਾਂ ਨੂੰ ਹੱਲ ਕਰਨ, ਗ੍ਰਿਹਮ ਦੇ ਨਿਯਮ ਅਤੇ ਸ਼ਰਤਾਂ ਅਤੇ ਹੋਰ ਸੰਬੰਧਿਤ ਸਮੱਸਿਆਵਾਂ ਨੂੰ ਲਾਗੂ ਕਰਨ ਲਈ ਕਰੇਗਾ.
ਇਸ ਤੋਂ ਇਲਾਵਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਵੈੱਬਸਾਈਟ 'ਤੇ ਸਵੈ-ਇੱਛਾ ਨਾਲ ਨਿੱਜੀ ਪਛਾਣ ਦੀ ਜਾਣਕਾਰੀ (ਜਿਵੇਂ ਕਿ ਯੂਜ਼ਰ ਦਾ ਨਾਮ, ਈ-ਮੇਲ ਐਡਰੈੱਸ ਜਾਂ ਕਿਸੇ ਹੋਰ ਨਿੱਜੀ ਵੇਰਵੇ) ਦਾ ਖੁਲਾਸਾ ਕਰਦੇ ਹੋ, ਤਾਂ ਅਜਿਹੀ ਜਾਣਕਾਰੀ, ਯੂਜ਼ਰ ਵਲੋਂ ਪ੍ਰਗਟ ਕੀਤੀ ਗਈ ਕਿਸੇ ਵੀ ਜਾਣਕਾਰੀ ਦੇ ਨਾਲ, ਥਰਡ ਪਾਰਟੀ ਵਲੋਂ ਇਕੱਤਰ ਕੀਤੀ ਜਾ ਸਕਦੀ ਹੈ ਅਤੇ ਵਰਤੀ ਜਾ ਸਕਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਹੋਰ ਯੂਜ਼ਰ ਜਾਂ ਥਰਡ ਪਾਰਟੀ ਤੋਂ ਅਣਲੋੜੀਂਦੇ ਮੈਸੇਜ ਹੋ ਸਕਦੇ ਹਨ. ਅਜਿਹੀਆਂ ਗਤੀਵਿਧੀਆਂ ਗ੍ਰਿਹਮ ਦੇ ਨਿਯੰਤਰਣ ਤੋਂ ਬਾਹਰ ਹਨ, ਅਤੇ ਇਸ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਨਤੀਜਿਆਂ ਲਈ ਇਹ ਜ਼ਿੰਮੇਵਾਰ ਅਤੇ/ਜਾਂ ਜ਼ਿੰਮੇਵਾਰ ਨਹੀਂ ਹੋਵੇਗੀ.
ਅੰਤਰਰਾਸ਼ਟਰੀ ਯੂਜ਼ਰ:
ਇਹ ਵੈੱਬਸਾਈਟ ਭਾਰਤ ਵਿੱਚ ਹੋਸਟ ਕੀਤੀ ਗਈ ਹੈ. ਜੇ ਤੁਸੀਂ ਕਿਸੇ ਹੋਰ ਦੇਸ਼ ਤੋਂ ਜਾ ਰਹੇ ਹੋ, ਜਿੱਥੇ ਡਾਟਾ ਕਲੈਕਸ਼ਨ ਅਤੇ ਵਰਤੋਂ ਸਬੰਧੀ ਕਾਨੂੰਨ ਭਾਰਤੀ ਕਾਨੂੰਨਾਂ ਤੋਂ ਵੱਖਰੇ ਹਨ, ਤਾਂ ਕਿਰਪਾ ਕਰਕੇ ਧਿਆਨ ਦਿਓ ਕਿ ਤੁਸੀਂ ਆਪਣੀ ਜਾਣਕਾਰੀ ਨੂੰ ਭਾਰਤ ਵਿੱਚ ਟ੍ਰਾਂਸਫਰ ਕਰ ਰਹੇ ਹੋ, ਜਿੱਥੇ ਤੁਹਾਡੇ ਦੇਸ਼ ਦੇ ਸਮਾਨ ਡਾਟਾ ਸੁਰੱਖਿਆ ਕਾਨੂੰਨ ਨਹੀਂ ਹੋ ਸਕਦੇ ਹਨ ਅਤੇ ਅਪਣੀ ਜਾਣਕਾਰੀ ਪ੍ਰਦਾਨ ਕਰਕੇ ਤੁਸੀਂ ਇਸ ਗੋਪਨੀਯਤਾ ਪਾਲਿਸੀ ਦੇ ਅਨੁਸਾਰ ਪਛਾਣੇ ਗਏ ਉਦੇਸ਼ਾਂ ਲਈ ਆਪਣੀ ਜਾਣਕਾਰੀ ਦੀ ਵਰਤੋਂ ਕਰਨ ਅਤੇ ਇੱਥੇ ਦੱਸੇ ਅਨੁਸਾਰ ਭਾਰਤ ਵਿੱਚ ਤੁਹਾਡੀ ਜਾਣਕਾਰੀ ਦੇ ਟ੍ਰਾਂਸਫਰ ਲਈ ਸਹਿਮਤੀ ਦਿੰਦੇ ਹੋ.
ਸੁਰੱਖਿਆ:
ਗ੍ਰਿਹਮ ਤੁਹਾਡੇ ਵਲੋਂ ਇਸ ਵਿੱਚ ਸੰਚਾਰਿਤ ਕਿਸੇ ਵੀ ਜਾਣਕਾਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਜਾਂ ਗਰੰਟੀ ਨਹੀਂ ਦੇ ਸਕਦਾ ਅਤੇ ਇਸ ਲਈ, ਤੁਸੀਂ ਆਪਣੇ ਖੁਦ ਦੇ ਜੋਖਮ 'ਤੇ ਜਾਣਕਾਰੀ ਪ੍ਰਦਾਨ ਕਰਦੇ ਹੋ. ਇੱਕ ਵਾਰ ਜਦੋਂ ਇਸ ਨੂੰ ਤੁਹਾਡਾ ਟ੍ਰਾਂਸਮਿਸ਼ਨ ਪ੍ਰਾਪਤ ਹੁੰਦਾ ਹੈ, ਤਾਂ ਗ੍ਰਿਹਮ ਆਪਣੇ ਸਿਸਟਮ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਚਿਤ ਯਤਨ ਕਰਨ ਦੀ ਕੋਸ਼ਿਸ਼ ਕਰੇਗਾ. ਗ੍ਰਿਹਮ ਤੁਹਾਡੀ ਜਾਣਕਾਰੀ ਨੂੰ ਅਣਅਧਿਕਾਰਤ ਪਹੁੰਚ, ਖੁਲਾਸਾ, ਬਦਲਾਵ ਜਾਂ ਨਸ਼ਟ ਹੋਣ ਤੋਂ ਬਚਾਉਣ ਲਈ ਸੁਰੱਖਿਅਤ ਸਰਵਰ ਸਾਫਟਵੇਅਰ ਅਤੇ ਫਾਇਰਵਾਲ ਵਰਗੇ ਸਟੈਂਡਰਡ ਸੁਰੱਖਿਆ ਅਭਿਆਸਾਂ ਅਤੇ ਪ੍ਰਕਿਰਿਆਵਾਂ ਦੀ ਵਰਤੋਂ ਕਰਦਾ ਹੈ.
ਗ੍ਰਿਹਮ ਕੋਲ ਜਾਣਕਾਰੀ ਦੀ ਸੁਰੱਖਿਆ ਲਈ ਨੀਤੀਆਂ ਅਤੇ ਪ੍ਰਕਿਰਿਆਵਾਂ ਹਨ. ਸਾਰੇ ਤਕਨੀਕੀ ਅਤੇ ਕਾਰਜਸ਼ੀਲ ਸੁਰੱਖਿਆ ਸੰਚਾਲਨ ਨੀਤੀਆਂ ਰਾਹੀਂ ਨਿਯੰਤਰਿਤ ਅਤੇ ਪ੍ਰਬੰਧਿਤ ਕੀਤੇ ਜਾਂਦੇ ਹਨ. ਅਸੀਂ ਜਾਣਕਾਰੀ ਅਤੇ ਸਾਈਬਰ ਸੁਰੱਖਿਆ 'ਤੇ ਸਾਰੇ ਉਦਯੋਗ ਦੇ ਚੰਗੇ ਅਭਿਆਸਾਂ ਦੀ ਪਾਲਣਾ ਕਰਦੇ ਹਾਂ.
ਇਨ੍ਹਾਂ ਸੁਰੱਖਿਆ ਅਭਿਆਸਾਂ ਅਤੇ ਪਾਲਿਸੀਆਂ ਨੂੰ ਲਾਗੂ ਕਰਕੇ, ਗ੍ਰਿਹਮ ਉਚਿਤ ਸੁਰੱਖਿਆ ਅਭਿਆਸਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਦਾ ਹੈ. ਹਾਲਾਂਕਿ, ਇਹ ਕੋਈ ਗਾਰੰਟੀ ਨਹੀਂ ਹੈ ਕਿ ਅਜਿਹੀਆਂ ਫਾਇਰਵਾਲ ਅਤੇ ਸੁਰੱਖਿਅਤ ਸਰਵਰ ਸਾਫਟਵੇਅਰ ਦੀ ਉਲੰਘਣਾ ਰਾਹੀਂ ਅਜਿਹੀ ਜਾਣਕਾਰੀ ਤੱਕ ਪਹੁੰਚ, ਖੁਲਾਸਾ, ਬਦਲਿਆ ਜਾਂ ਨਸ਼ਟ ਨਹੀਂ ਕੀਤਾ ਜਾਵੇਗਾ. ਕਾਨੂੰਨ ਅਨੁਸਾਰ, ਗ੍ਰਿਹਮ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਉਲੰਘਣਾ ਜਾਂ ਨੁਕਸਾਨ ਨਾਲ ਸੰਬੰਧਿਤ ਕਿਸੇ ਵੀ ਜ਼ਿੰਮੇਵਾਰ ਨੂੰ ਅਸਵੀਕਾਰ ਕਰਦਾ ਹੈ.
ਕਿਸੇ ਵੀ ਸਥਿਤੀ ਵਿੱਚ, ਗ੍ਰਿਹਮ ਕਿਸੇ ਵੀ ਵਿਸ਼ੇਸ਼, ਸਿੱਧੇ, ਅਸਿੱਧੇ ਜਾਂ ਨਤੀਜੇ ਵਜੋਂ ਹੋਣ ਵਾਲੇ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ, ਜਿਸ ਵਿੱਚ ਬਿਨਾਂ ਕਿਸੇ ਸੀਮਾ ਦੇ, ਗੁਆਚੇ ਹੋਏ ਲਾਭ, ਬਿਜ਼ਨੈਸ ਦੇ ਮੌਕੇ ਦਾ ਨੁਕਸਾਨ ਜਾਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਦੁਰਵਰਤੋਂ ਦੀ ਸਥਿਤੀ ਵਿੱਚ ਡਾਟਾ ਦਾ ਨੁਕਸਾਨ ਸ਼ਾਮਲ ਹੈ.
ਗ੍ਰਿਹਮ ਇਕੱਠੀ ਕੀਤੀ ਜਾਣਕਾਰੀ ਦੇ ਨੁਕਸਾਨ, ਦੁਰਵਰਤੋਂ ਅਤੇ ਬਦਲਾਵ ਤੋਂ ਬਚਾਉਣ ਲਈ ਮਹੱਤਵਪੂਰਨ ਯਤਨ ਕਰਦਾ ਹੈ. ਇਨ੍ਹਾਂ ਉਪਾਵਾਂ ਵਿੱਚ ਸੁਰੱਖਿਅਤ ਸਰਵਰ ਤਕਨਾਲੋਜੀ ਦੀ ਵਰਤੋਂ ਸ਼ਾਮਲ ਹੋ ਸਕਦੀ ਹੈ. ਯੂਜ਼ਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਟਰਨੈੱਟ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ. ਇਸ ਲਈ, ਗ੍ਰਿਹਮ ਇੰਟਰਨੈੱਟ 'ਤੇ ਗ੍ਰਿਹਮ ਨੂੰ ਸੰਚਾਰਿਤ ਕਿਸੇ ਵੀ ਜਾਣਕਾਰੀ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਸਕਦਾ, ਅਤੇ ਗ੍ਰਿਹਮ ਜਾਣਕਾਰੀ ਦੇ ਕਿਸੇ ਵੀ ਅਣਜਾਣ ਖੁਲਾਸੇ ਲਈ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕਰਦਾ.
ਪ੍ਰੋਡਕਟ ਅਤੇ ਵੈੱਬਸਾਈਟ ਪਾਸਵਰਡ ਨਾਲ ਸੁਰੱਖਿਅਤ ਹਨ. ਉਪਭੋਗਤਾ ਨੂੰ ਕਿਸੇ ਨਾਲ ਵੀ ਪਾਸਵਰਡ ਸ਼ੇਅਰ ਨਹੀਂ ਕਰਨਾ ਚਾਹੀਦਾ. ਤੁਹਾਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ, ਜੋ ਸੁਰੱਖਿਆ ਦੀ ਉਲੰਘਣਾ ਕਰੇ, ਅਤੇ ਤੁਸੀਂ ਬਿਨਾਂ ਸਹੀ ਅਧਿਕਾਰ ਦੇ ਪ੍ਰੋਡਕਟ ਅਤੇ ਵੈੱਬਸਾਈਟ ਦੇ ਪਾਸਵਰਡ ਨਾਲ ਸੁਰੱਖਿਅਤ ਖੇਤਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ.
ਗੋਪਨੀਯਤਾ
ਇਸ ਵਿੱਚ ਸ਼ਾਮਲ ਕਿਸੇ ਵੀ ਚੀਜ਼ ਦੇ ਬਾਵਜੂਦ, ਜਾਣਕਾਰੀ ਦੇ ਸੰਬੰਧ ਵਿੱਚ ਗੋਪਨੀਯਤਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ:
ਇਹ ਗੋਪਨੀਯਤਾ ਪਾਲਿਸੀ ਸਿਰਫ ਉਸ ਜਾਣਕਾਰੀ ਦੀ ਵਰਤੋਂ ਅਤੇ ਖੁਲਾਸੇ ਨਾਲ ਸੰਬੰਧਿਤ ਹੈ ਜੋ ਗ੍ਰਿਹਮ ਤੁਹਾਡੇ ਕੋਲੋਂ ਇਕੱਠੀ ਕਰਦਾ ਹੈ. ਜਿਸ ਹੱਦ ਤੱਕ ਤੁਸੀਂ ਹੋਰ ਪਾਰਟੀਆਂ ਨੂੰ ਜਾਣਕਾਰੀ ਦਿੰਦੇ ਹੋ, ਭਾਵੇਂ ਉਹ ਵੈੱਬਸਾਈਟ 'ਤੇ ਹਨ ਜਾਂ ਨਹੀਂ, ਤੁਹਾਡੇ ਵੱਲੋਂ ਉਹਨਾਂ ਨੂੰ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਅਤੇ ਖੁਲਾਸੇ ਸੰਬੰਧੀ ਵੱਖ-ਵੱਖ ਨਿਯਮ ਲਾਗੂ ਹੋ ਸਕਦੇ ਹਨ. ਗ੍ਰਿਹਮ ਇਨ੍ਹਾਂ ਥਰਡ ਪਾਰਟੀ ਦੀ ਗੋਪਨੀਯਤਾ ਪਾਲਿਸੀ ਨੂੰ ਕੰਟਰੋਲ ਨਹੀਂ ਕਰਦਾ.
ਗ੍ਰਿਹਮ ਤੁਹਾਡੀ ਜਾਣਕਾਰੀ ਨੂੰ ਥਰਡ ਪਾਰਟੀ ਨਾਲ ਉਦੋਂ ਤੱਕ ਸ਼ੇਅਰ ਨਹੀਂ ਕਰਦਾ ਜਦੋਂ ਤੱਕ ਤੁਹਾਡੀ ਬੇਨਤੀ ਨੂੰ ਪੂਰਾ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਨਹੀਂ ਹੁੰਦਾ ਜਾਂ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਲਈ ਕਾਨੂੰਨਾਂ ਦੇ ਤਹਿਤ ਇਸ ਦੀ ਆਗਿਆ ਨਾ ਹੋਵੇ. ਉਪਰੋਕਤ ਦੇ ਬਾਵਜੂਦ, ਗੋਪਨੀਯਤਾ ਪਾਲਿਸੀ ਤੁਹਾਡੀ ਜਾਣਕਾਰੀ ਦੀ ਥਰਡ ਪਾਰਟੀ ਵੱਲੋਂ ਵਰਤੋਂ 'ਤੇ ਲਾਗੂ ਨਹੀਂ ਹੁੰਦੀ. ਇਸ ਲਈ, ਗ੍ਰਿਹਮ ਨੂੰ ਤੁਹਾਡੀ ਜਾਣਕਾਰੀ ਦੀ ਥਰਡ ਪਾਰਟੀ ਵੱਲੋਂ ਵਰਤੋਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਸ ਦਾ ਇਸ 'ਤੇ ਕੋਈ ਕੰਟਰੋਲ ਨਹੀਂ ਹੈ.
ਮੌਜੂਦਾ ਰੈਗੂਲੇਟਰੀ ਸੰਦਰਭ ਅਤੇ ਮੌਜੂਦਾ ਕਾਨੂੰਨਾਂ ਦੇ ਕਾਰਨ, ਗ੍ਰਿਹਮ ਤੁਹਾਡੀ ਜਾਣਕਾਰੀ ਨੂੰ ਕਦੇ ਵੀ ਇਸ ਗੋਪਨੀਯਤਾ ਪਾਲਿਸੀ ਵਿੱਚ ਦੱਸੇ ਗਏ ਤਰੀਕਿਆਂ ਨਾਲ ਸ਼ੇਅਰ ਨਹੀਂ ਕਰੇਗਾ. ਗ੍ਰਿਹਮ ਹੇਠਾਂ ਦੱਸੇ ਗਏ ਹਾਲਾਤਾਂ ਵਿੱਚ ਤੁਹਾਡੀ ਜਾਣਕਾਰੀ ਦਾ ਖੁਲਾਸਾ ਕਰ ਸਕਦਾ ਹੈ:
ਗ੍ਰਿਹਮ ਨੂੰ ਸਮਰੱਥ ਅਧਿਕਾਰ ਖੇਤਰ ਦੀ ਅਦਾਲਤ ਜਾਂ ਨਿਆਂਇਕ ਜਾਂ ਪ੍ਰਬੰਧਕੀ ਏਜੰਸੀ ਜਾਂ ਕਾਨੂੰਨੀ ਸੰਸਥਾ ਦੁਆਰਾ ਜਾਰੀ ਕੀਤੇ ਗਏ ਆਰਡਰ ਜਾਂ ਪੁੱਛ-ਗਿੱਛ ਦੇ ਅਨੁਸਾਰ ਜਾਂ ਲਾਗੂ ਕਾਨੂੰਨ, ਨਿਯਮ, ਰੈਗੂਲੇਸ਼ਨ ਜਾਂ ਦਿਸ਼ਾ-ਨਿਰਦੇਸ਼ਾਂ ਦੇ ਕਿਸੇ ਵੀ ਪ੍ਰਾਵਧਾਨ ਦੇ ਤਹਿਤ ਲੋੜੀਂਦਾ ਹੋਣ 'ਤੇ ਤੁਹਾਡੀ ਪੂਰਵ ਸਹਿਮਤੀ ਤੋਂ ਬਿਨਾਂ ਤੁਹਾਡੀ ਜਾਣਕਾਰੀ ਦਾ ਖੁਲਾਸਾ ਕਰਨ ਦੀ ਲੋੜ ਹੋ ਸਕਦੀ ਹੈ.
ਗ੍ਰਿਹਮ ਆਪਣੇ ਗਾਹਕਾਂ ਜਾਂ ਯੂਜ਼ਰ ਸਮੇਤ ਆਪਣੇ ਅਧਿਕਾਰਾਂ, ਪ੍ਰਾਪਰਟੀ ਜਾਂ ਹੋਰ ਹਿੱਤਾਂ ਦੀ ਰੱਖਿਆ ਲਈ ਜਾਂ ਗ੍ਰਿਹਮ ਦੇ ਨਿਯਮ ਅਤੇ ਸ਼ਰਤਾਂ ਦੀ ਗੈਰ-ਕਾਨੂੰਨੀ ਗਤੀਵਿਧੀਆਂ ਜਾਂ ਉਲੰਘਣਾ ਨੂੰ ਰੋਕਣ ਲਈ ਕਾਨੂੰਨ ਲਾਗੂ ਕਰਨ ਲਈ ਜਾਣਕਾਰੀ ਵੀ ਜਾਰੀ ਕਰ ਸਕਦਾ ਹੈ.
ਗ੍ਰਿਹਮ ਆਪਣਾ ਡਾਟਾ, ਜਿਸ ਵਿੱਚ ਇਸ ਵਲੋਂ ਇਕੱਠੀ ਕੀਤੀ ਗਈ ਜਾਣਕਾਰੀ ਸ਼ਾਮਲ ਹੈ, ਹੋਰ ਸਹਾਇਕ ਜਾਂ ਸਹਿਯੋਗੀ ਕੰਪਨੀਆਂ ਨਾਲ ਸ਼ੇਅਰ ਕਰ ਸਕਦਾ ਹੈ, ਜੋ ਤੁਹਾਡੀ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹਨ. ਗ੍ਰਿਹਮ ਇਹ ਯਕੀਨੀ ਬਣਾਏਗਾ ਕਿ ਤੁਹਾਡੀ ਜਾਣਕਾਰੀ ਨੂੰ ਉਨ੍ਹਾਂ ਦੀ ਗੋਪਨੀਯਤਾ ਪਾਲਿਸੀ ਤਹਿਤ ਉਚਿਤ ਰੂਪ ਵਿੱਚ ਸੁਰੱਖਿਅਤ ਰੱਖਿਆ ਜਾਵੇਗਾ.
ਜੇਕਰ ਗ੍ਰਿਹਮ, ਕਿਸੇ ਹੋਰ ਕੰਪਨੀ ਨਾਲ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਪਾਰਟਨਰਸ਼ਿਪ/ਸਹਿਯੋਗ ਕਰਦਾ ਹੈ, ਜਾਂ ਕਿਸੇ ਹੋਰ ਕੰਪਨੀ ਵਲੋਂ ਅਕੂਆਇਰ ਜਾਂ ਮਰਜ ਕੀਤਾ ਜਾਂਦਾ ਹੈ, ਤਾਂ ਇਕੱਠੀ ਕੀਤੀ ਜਾਣਕਾਰੀ ਪਾਰਟਨਰ/ਸਹਿਯੋਗੀ ਜਾਂ ਅਕੂਆਇਰ ਜਾਂ ਮਰਜ ਕਰਨ ਵਾਲੀ ਕੰਪਨੀ ਨੂੰ ਟ੍ਰਾਂਸਫਰ ਕੀਤੀ ਜਾ ਸਕਦੀ ਹੈ.
ਗ੍ਰਿਹਮ ਦੀਆਂ ਸੇਵਾਵਾਂ ਨੂੰ ਵੈੱਬ ਪਬਲਿਸ਼ਰ ਅਤੇ ਵਿਗਿਆਪਨਦਾਤਾਵਾਂ ਦੀ ਸਮੱਗਰੀ ਨਾਲ ਜੋੜਿਆ ਜਾਂਦਾ ਹੈ. ਪ੍ਰੋਡਕਟ ਅਤੇ ਵੈੱਬਸਾਈਟ ਵਿੱਚ ਵਿਗਿਆਪਨਦਾਤਾਵਾਂ ਸਮੇਤ ਹੋਰ ਵੈੱਬਸਾਈਟ ਦੇ ਲਿੰਕ ਹੋ ਸਕਦੇ ਹਨ. ਇਸ ਤੋਂ ਇਲਾਵਾ, ਯੂਜ਼ਰ ਸਬਮਿਸ਼ਨ ਵਿੱਚ ਹੋਰ ਵੈੱਬਸਾਈਟ ਦੇ ਲਿੰਕ ਹੋ ਸਕਦੇ ਹਨ. ਗ੍ਰਿਹਮ ਵੈੱਬ ਪਬਲਿਸ਼ਰ, ਵਿਗਿਆਪਨਦਾਤਾਵਾਂ ਜਾਂ ਹੋਰ ਵੈੱਬਸਾਈਟ ਦੀ ਗੋਪਨੀਯਤਾ ਅਭਿਆਸਾਂ ਜਾਂ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ ਜੋ ਪ੍ਰੋਡਕਟ ਅਤੇ ਵੈੱਬਸਾਈਟ ਨਾਲ ਲਿੰਕ ਕੀਤੇ ਜਾ ਸਕਦੇ ਹਨ.
ਜਾਣਕਾਰੀ ਨੂੰ ਅੱਪਡੇਟ ਕਰਨਾ
ਜੇ ਤੁਹਾਡੀ ਜਾਣਕਾਰੀ ਬਦਲਦੀ ਹੈ, ਜਾਂ ਜੇ ਤੁਸੀਂ ਹੁਣ ਵੈੱਬਸਾਈਟ ਦੀ ਵਰਤੋਂ ਨਹੀਂ ਕਰਦੇ ਹੋ, ਤਾਂ ਤੁਸੀਂ customersupport@grihumhousing.com 'ਤੇ ਈ-ਮੇਲ ਰਾਹੀਂ ਗ੍ਰਿਹਮ ਨਾਲ ਸੰਪਰਕ ਕਰਕੇ ਆਪਣੇ ਯੂਜ਼ਰ ਅਕਾਊਂਟ ਨੂੰ ਸਹੀ, ਅੱਪਡੇਟ, ਸੋਧ, ਡਿਲੀਟ, ਹਟਾ ਜਾਂ ਡੀਐਕਟੀਵੇਟ ਕਰ ਸਕਦੇ ਹੋ. ਗ੍ਰਿਹਮ ਤੁਹਾਡੇ ਵਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਪ੍ਰਮਾਣਿਕਤਾ ਲਈ ਜ਼ਿੰਮੇਵਾਰ ਨਹੀਂ ਹੋਵੇਗਾ.
ਮੈਂਬਰਸ਼ਿਪ ਦਾ ਸਸਪੈਂਸ਼ਨ
ਤੁਹਾਡੀ ਲਿਖਤੀ ਬੇਨਤੀ 'ਤੇ, ਗ੍ਰਿਹਮ ਤੁਹਾਡੀ ਮੈਂਬਰਸ਼ਿਪ ਨੂੰ ਰੱਦ ਕਰ ਦੇਵੇਗਾ ਅਤੇ ਆਪਣੇ ਐਕਟਿਵ ਡਾਟਾਬੇਸ ਤੋਂ ਤੁਹਾਡੀ ਜਾਣਕਾਰੀ ਨੂੰ ਡਿਲੀਟ ਕਰ ਦੇਵੇਗਾ. ਅਜਿਹੀ ਜਾਣਕਾਰੀ ਨੂੰ ਉਸਦੀਆਂ ਪਾਲਿਸੀਆਂ ਅਤੇ ਲਾਗੂ ਕਾਨੂੰਨ ਦੇ ਅਨੁਸਾਰ ਜਿੰਨੀ ਜਲਦੀ ਸੰਭਵ ਹੋ ਸਕੇ ਡਿਲੀਟ ਕਰ ਦਿੱਤਾ ਜਾਵੇਗਾ. ਗ੍ਰਿਹਮ ਹਾਲਾਂਕਿ ਤੁਹਾਡੀ ਜਾਣਕਾਰੀ (ਹਾਲਾਂਕਿ ਦੂਜਿਆਂ ਨੂੰ ਦਿਖਾਈ ਨਹੀਂ ਦੇਵੇਗੀ) ਦੀ ਕੁਝ ਹਾਲਾਤਾਂ ਜਿਵੇਂ ਕਿ ਵਿਵਾਦਾਂ ਨੂੰ ਹੱਲ ਕਰਨ, ਸਮੱਸਿਆਵਾਂ ਦਾ ਹੱਲ ਕਰਨ, ਇਸ ਦੇ ਨਿਯਮ ਅਤੇ ਸ਼ਰਤਾਂ ਨੂੰ ਲਾਗੂ ਕਰਨ ਅਤੇ ਲਾਗੂ ਕਾਨੂੰਨ ਅਨੁਸਾਰ ਲੋੜੀਂਦਾ ਹੋਣ 'ਤੇ, ਵਰਤੋਂ ਕਰਨ ਲਈ ਆਪਣੇ ਕੋਲ ਰੱਖੇਗਾ. ਇਸ ਤੋਂ ਇਲਾਵਾ, ਸਟੋਰ ਕੀਤੇ ਬੈਕਅੱਪ ਸਿਸਟਮ ਅਤੇ ਆਰਕਾਈਵ ਸਮੇਤ ਤਕਨੀਕੀ ਅਤੇ ਕਾਨੂੰਨੀ ਪਾਬੰਦੀਆਂ ਦੇ ਕਾਰਨ ਗ੍ਰਿਹਮ ਦੇ ਡਾਟਾਬੇਸ ਤੋਂ ਅਜਿਹੀ ਪਹਿਲਾਂ ਦੀ ਜਾਣਕਾਰੀ ਕਦੇ ਵੀ ਪੂਰੀ ਤਰ੍ਹਾਂ ਹਟਾਈ ਅਤੇ/ਜਾਂ ਡਿਲੀਟ ਨਹੀਂ ਕੀਤੀ ਜਾਂਦੀ. ਉਪਭੋਗਤਾ ਇਸ ਗੱਲ ਨਾਲ ਸਹਿਮਤ ਹੈ ਕਿ ਤਕਨੀਕੀ ਅਤੇ ਕਾਨੂੰਨੀ ਰੁਕਾਵਟਾਂ ਪਾਬੰਦੀਆਂ ਦੇ ਅਨੁਸਾਰ ਤੁਹਾਡੀ ਬੇਨਤੀਆਂ ਦੇ ਜਵਾਬ ਵਿੱਚ ਗ੍ਰਿਹਮ ਦੇ ਡਾਟਾਬੇਸ ਤੋਂ ਸਾਰੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਹਟਾਇਆ ਅਤੇ/ਜਾਂ ਡਿਲੀਟ ਨਹੀਂ ਕੀਤਾ ਜਾ ਸਕਦਾ.
ਬਦਲਾਵ ਅਤੇ ਸੰਪਰਕ:
ਗ੍ਰਿਹਮ ਇਸ ਗੋਪਨੀਯਤਾ ਪਾਲਿਸੀ ਨੂੰ ਸਮੇਂ-ਸਮੇਂ 'ਤੇ ਅੱਪਡੇਟ ਕਰ ਸਕਦਾ ਹੈ ਅਤੇ ਇਸ ਅਨੁਸਾਰ, ਗੋਪਨੀਯਤਾ ਪਾਲਿਸੀ 'ਤੇ 'ਅੰਤਿਮ ਅੱਪਡੇਟ' ਤਾਰੀਖ ਨੂੰ ਬਦਲੇਗਾ. ਇਸ ਗੋਪਨੀਯਤਾ ਪਾਲਿਸੀ ਵਿੱਚ ਕੀਤੀ ਅਜਿਹੀ ਕੋਈ ਵੀ ਸੋਧ ਗ੍ਰਿਹਮ ਵੱਲੋਂ ਸੋਧੀ ਹੋਈ ਗੋਪਨੀਯਤਾ ਪਾਲਿਸੀ ਨੂੰ ਪੋਸਟ ਕਰਨ 'ਤੇ ਲਾਗੂ ਹੋਵੇਗੀ. ਇਸ ਗੋਪਨੀਯਤਾ ਪਾਲਿਸੀ ਵਿੱਚ ਕੀਤੇ ਬਦਲਾਵ ਇਸ ਲਈ ਪੋਸਟ ਕੀਤੇ ਜਾਣਗੇ ਤਾਂ ਜੋ ਤੁਹਾਨੂੰ ਹਮੇਸ਼ਾਂ ਪਤਾ ਰਹੇ ਕਿ ਗ੍ਰਿਹਮ ਕਿਹੜੀ ਜਾਣਕਾਰੀ ਇਕੱਠੀ ਕਰਦਾ ਹੈ, ਇਹ ਉਸ ਜਾਣਕਾਰੀ ਦੀ ਵਰਤੋਂ ਕਿਵੇਂ ਕਰ ਸਕਦਾ ਹੈ ਅਤੇ ਕੀ ਗ੍ਰਿਹਮ ਇਸ ਦਾ ਖੁਲਾਸਾ ਕਿਸੇ ਥਰਡ ਪਾਰਟੀ ਨੂੰ ਕਰੇਗਾ.
ਵੈੱਬਸਾਈਟ ਦੀ ਤੁਹਾਡੀ ਵੱਲੋਂ ਕੀਤੀ ਜਾਂਦੀ ਨਿਰੰਤਰ ਵਰਤੋਂ ਇਸ ਗੋਪਨੀਯਤਾ ਪਾਲਿਸੀ ਅਤੇ ਕਿਸੇ ਵੀ ਅੱਪਡੇਟ ਲਈ ਤੁਹਾਡੀ ਸਹਿਮਤੀ ਨੂੰ ਦਰਸਾਉਂਦੀ ਹੈ. ਜੇ ਤੁਸੀਂ ਆਪਣੀ ਜਾਣਕਾਰੀ ਦੀ ਅਜਿਹੀ ਵਰਤੋਂ ਅਤੇ ਖੁਲਾਸੇ ਲਈ ਆਪਣੀ ਸਵੀਕ੍ਰਿਤੀ ਨੂੰ ਵਾਪਸ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ customersupport@grihumhousing.com 'ਤੇ ਗ੍ਰਿਹਮ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਗ੍ਰਿਹਮ ਨੂੰ ਇਹਨਾਂ ਨਿਯਮਾਂ ਅਤੇ ਸ਼ਰਤਾਂ ਦੀ ਸਵੀਕ੍ਰਿਤੀ ਵਾਪਸ ਲੈਣ ਬਾਰੇ ਸੂਚਿਤ ਕਰਨਾ ਹੋਵੇਗਾ, ਜਿਸ ਨਾਲ ਗੋਪਨੀਯਤਾ ਪਾਲਿਸੀ ਆਟੋਮੈਟਿਕਲੀ ਲਾਗੂ ਨਹੀਂ ਹੋਵੇਗੀ. ਕਿਰਪਾ ਕਰਕੇ ਧਿਆਨ ਦਿਓ ਕਿ ਜੇ ਤੁਸੀਂ ਗੋਪਨੀਯਤਾ ਪਾਲਿਸੀ ਤਹਿਤ ਦਿੱਤੀ ਗਈ ਜਾਣਕਾਰੀ ਅਤੇ ਜਾਣਕਾਰੀ ਦੀ ਵਰਤੋਂ ਅਤੇ ਖੁਲਾਸੇ ਲਈ ਅਪਣੀ ਸਵੀਕ੍ਰਿਤੀ ਵਾਪਸ ਲੈ ਲੈਂਦੇ ਹੋ, ਤਾਂ ਗ੍ਰਿਹਮ ਕੋਲ ਵੈੱਬਸਾਈਟ 'ਤੇ ਸੇਵਾਵਾਂ ਪ੍ਰਦਾਨ ਨਾ ਕਰਨ ਦਾ ਵਿਕਲਪ ਹੋਵੇਗਾ.
ਜੇ ਕਿਸੇ ਵੀ ਵੇਲੇ ਤੁਹਾਡੇ ਕੋਲ ਨਿੱਜੀ ਜਾਣਕਾਰੀ ਜਾਂ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਦੀ ਕਿਸੇ ਵੀ ਉਲੰਘਣਾ ਦੇ ਸੰਬੰਧ ਵਿੱਚ ਸ਼ਿਕਾਇਤਾਂ ਜਾਂ ਵਿਸੰਗਤੀਆਂ ਹਨ, ਤਾਂ ਤੁਸੀਂ ਸ਼ਿਕਾਇਤ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ. ਵੇਰਵੇ ਹੇਠਾਂ ਦਿਖਾਏ ਗਏ ਹਨ:
6th ਫਲੋਰ, B ਬਿਲਡਿੰਗ, ਗੰਗਾ ਟਰੂਏਨੋ, ਲੋਹੇਗਾਓਂ, ਪੁਣੇ, ਮਹਾਰਾਸ਼ਟਰ 411014
ਟੈਲੀਫੋਨ ਨੰ.: +91 020 67808091
ਈ-ਮੇਲ ਆਈਡੀ: data.officer@grihumhousing.com
ਬੱਚੇ ਦੀ ਸੁਰੱਖਿਆ:
ਗ੍ਰਿਹਮ ਭਾਰਤੀ ਕਾਨੂੰਨਾਂ ਦੇ ਤਹਿਤ ਨਾਬਾਲਗ ਮੰਨੇ ਜਾਣ ਵਾਲੇ ਵਿਅਕਤੀਆਂ, ਜਿਵੇਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੇਵਾਵਾਂ ਨਹੀਂ ਦਿੰਦਾ ਜਾਂ ਉਹਨਾਂ ਨੂੰ ਟਾਰਗੇਟ ਨਹੀਂ ਕਰਦਾ. ਭਾਰਤੀ ਕਾਨੂੰਨਾਂ ਦੀ ਪਾਲਣਾ ਕਰਦਿਆਂ, ਗ੍ਰਿਹਮ ਨੂੰ ਉਨ੍ਹਾਂ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਜਿਨ੍ਹਾਂ ਨੂੰ ਅਸੀਂ ਨਾਬਾਲਗ ਮੰਨਦੇ ਹਾਂ, ਗ੍ਰਿਹਮ ਦੇ ਡਾਟਾਬੇਸ ਤੋਂ ਹਟਾ ਦਿੱਤਾ ਜਾਵੇਗਾ. ਇਸ ਤੋਂ ਇਲਾਵਾ, ਗ੍ਰਿਹਮ ਕੋਲ ਕਿਸੇ ਵੀ ਅਜਿਹੀ ਸਮੱਗਰੀ ਜਾਂ ਜਾਣਕਾਰੀ ਨੂੰ ਹਟਾਉਣ ਦਾ ਅਧਿਕਾਰ ਹੈ ਜਿਸ ਬਾਰੇ ਉਸ ਨੂੰ ਲਗਦਾ ਹੈ ਕਿ ਇਹ ਜਾਣਕਾਰੀ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 67ਬੀ ਦੀ ਉਲੰਘਣਾ ਕਰਦੀ ਹੈ, ਭਾਵ, ਅਜਿਹੀ ਸਮੱਗਰੀ ਜਾਂ ਜਾਣਕਾਰੀ ਜਾਂ ਕੋਈ ਵੀ ਹੋਰ ਸਮੱਗਰੀ ਜਿਸ ਵਿੱਚ ਬੱਚਿਆਂ ਨੂੰ ਜਿਨਸੀ ਤੌਰ 'ਤੇ ਸਪੱਸ਼ਟ ਕੰਮਾਂ ਵਿੱਚ ਸ਼ਾਮਲ ਦਿਖਾਇਆ ਗਿਆ ਹੈ, ਅਤੇ ਜੋ ਬੱਚਿਆਂ ਦੇ ਸ਼ੋਸ਼ਣ ਨੂੰ ਉਤਸ਼ਾਹਿਤ ਕਰਦਾ ਹੈ. ਗ੍ਰਿਹਮ ਇੱਕਤਰਫਾ ਤੌਰ 'ਤੇ ਅਜਿਹੇ ਉਪਭੋਗਤਾ ਨੂੰ ਆਪਣੀਆਂ ਸੇਵਾਵਾਂ ਦਾ ਲਾਭ ਲੈਣ ਤੋਂ ਵਰਜਿਤ ਕਰ ਸਕਦਾ ਹੈ.
ਪ੍ਰਭਾਵੀ ਤਾਰੀਖ:
ਗ੍ਰਿਹਮ ਇਸ ਪੇਜ 'ਤੇ ਗੋਪਨੀਯਤਾ ਪਾਲਿਸੀ ਵਿੱਚ ਕੀਤੇ ਬਦਲਾਵ ਪੋਸਟ ਕਰਕੇ ਕਿਸੇ ਵੀ ਸਮੇਂ ਇਸ ਗੋਪਨੀਯਤਾ ਪਾਲਿਸੀ ਵਿੱਚ ਸੋਧ ਕਰਨ ਦਾ ਅਧਿਕਾਰ ਰੱਖਦਾ ਹੈ. ਇਸ ਪੇਜ ਦੇ ਹੇਠਲੇ ਹਿੱਸੇ ਵਿੱਚ ਪ੍ਰਭਾਵੀ ਤਾਰੀਖ ਸੋਧ ਦੀ ਅੰਤਿਮ ਤਾਰੀਖ ਨੂੰ ਨਿਰਧਾਰਤ ਕਰੇਗੀ. ਗ੍ਰਿਹਮ ਤੁਹਾਨੂੰ ਤੁਹਾਡੇ ਅਕਾਊਂਟ ਵਿੱਚ ਦਰਸਾਏ ਪ੍ਰਾਇਮਰੀ ਈ-ਮੇਲ ਐਡਰੈੱਸ 'ਤੇ ਨੋਟਿਸ ਭੇਜ ਕੇ ਜਾਂ ਵੈੱਬਸਾਈਟ 'ਤੇ ਪ੍ਰਮੁੱਖ ਨੋਟਿਸ ਪ੍ਰਦਰਸ਼ਿਤ ਕਰਕੇ ਗੋਪਨੀਯਤਾ ਪਾਲਿਸੀ ਵਿੱਚ ਕੀਤੇ ਮਹੱਤਵਪੂਰਣ ਬਦਲਾਵਾਂ ਬਾਰੇ ਵੀ ਸੂਚਿਤ ਕਰ ਸਕਦਾ ਹੈ. ਇਹ ਉਪਭੋਗਤਾ ਨੂੰ ਵੈੱਬਸਾਈਟ ਵਿੱਚ ਕੀਤੇ ਗਏ ਕਿਸੇ ਵੀ ਬਦਲਾਵ ਜਾਂ ਇਸ 'ਤੇ ਉਪਲਬਧ ਜਾਣਕਾਰੀ ਤੋਂ ਅਪਡੇਟ ਰਹਿਣ ਤੋਂ ਨਹੀਂ ਰੋਕਦਾ. ਅੱਪਡੇਟ ਕੀਤੀ ਗੋਪਨੀਯਤਾ ਪਾਲਿਸੀ ਪੋਸਟ ਕਰਨ ਤੋਂ ਬਾਅਦ ਤੁਹਾਡੇ ਵੱਲੋਂ ਕੀਤੀ ਜਾਂਦੀ ਵੈੱਬਸਾਈਟ ਦੀ ਨਿਰੰਤਰ ਵਰਤੋਂ ਪਾਲਿਸੀ ਵਿੱਚ ਕੀਤੇ ਬਦਲਾਅ ਪ੍ਰਤੀ ਤੁਹਾਡੀ ਸਵੀਕ੍ਰਿਤੀ ਨੂੰ ਦਰਸਾਉਂਦੀ ਹੈ.
ਗੋਪਨੀਯਤਾ ਨੀਤੀ ਨੂੰ ਅੰਤਿਮ ਵਾਰ 14/07/2021 ਨੂੰ 12:16 pm 'ਤੇ ਸੰਸ਼ੋਧਿਤ ਕੀਤਾ ਗਿਆ ਹੈ.