ਕਾਨੂੰਨੀ ਡਿਸਕਲੇਮਰ

ਕਿਰਪਾ ਕਰਕੇ ਕਾਨੂੰਨੀ ਡਿਸਕਲੇਮਰ ("ਕਾਨੂੰਨੀ ਡਿਸਕਲੇਮਰ") ਦੇ ਨਿਯਮ ਅਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ. ਇਹ ਕਾਨੂੰਨੀ ਡਿਸਕਲੇਮਰ ਤੁਹਾਡੇ ਅਤੇ ਗ੍ਰਿਹਮ ਹਾਊਸਿੰਗ ਫਾਈਨੈਂਸ ਲਿਮਿਟੇਡ ਦਰਮਿਆਨ ਇਕ ਕਾਨੂੰਨੀ ਇਕਰਾਰਨਾਮਾ ਹਨ, ਜੋ ਗ੍ਰਿਹਮ ਦੀ ਪ੍ਰੋਫਾਈਲ, ਜਾਣਕਾਰੀ, ਪ੍ਰੋਡਕਟ ਅਤੇ ਸੇਵਾਵਾਂ ਲਈ www.grihumhousing.com ਅੰਦਰ ਨਿਯਮ ਅਤੇ ਸ਼ਰਤਾਂ ਸਥਾਪਿਤ ਕਰਦੇ ਹਨ ਅਤੇ ਆਪਣੀਆਂ ਸੇਵਾਵਾਂ ("ਸੇਵਾਵਾਂ") ਦਾ ਲਾਭ ਲੈਣ ਵਾਲੇ ਵੱਖ-ਵੱਖ ਉਪਭੋਗਤਾਵਾਂ ਨਾਲ ਸੰਚਾਰ ਦੀ ਸਹੂਲਤ ਪ੍ਰਦਾਨ ਕਰਦੇ ਹਨ. ਵੈੱਬਸਾਈਟ ਜਾਂ ਇਸ ਦੇ ਕਿਸੇ ਵੀ ਪੇਜ ਨੂੰ ਐਕਸੈਸ ਕਰਕੇ, ਅਤੇ/ਜਾਂ ਵੈੱਬਸਾਈਟ 'ਤੇ ਜਾਂ ਇਸ ਰਾਹੀਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ, ਤੁਸੀਂ ਉਸ ਵਿੱਚ ਸ਼ਾਮਲ ਕਾਨੂੰਨੀ ਡਿਸਕਲੇਮਰ ਅਤੇ ਸ਼ਰਤਾਂ ਦੀ ਪਾਲਣਾ ਲਈ ਸਹਿਮਤ ਹੁੰਦੇ ਹੋ. ਖਾਸ ਪ੍ਰੋਡਕਟ ਅਤੇ ਸੇਵਾਵਾਂ ਅਤੇ ਕਾਨੂੰਨੀ ਡਿਸਕਲੇਮਰ ਦੇ ਨਿਯਮਾਂ ਅਤੇ ਸ਼ਰਤਾਂ ਵਿਚਕਾਰ ਕਿਸੇ ਵੀ ਤਕਰਾਰ ਦੀ ਸਥਿਤੀ ਵਿੱਚ, ਅਜਿਹੇ ਪ੍ਰੋਡਕਟ ਅਤੇ ਸੇਵਾਵਾਂ ਲਈ ਵਿਸ਼ੇਸ਼ ਸ਼ਰਤਾਂ ਲਾਗੂ ਹੋਣਗੀਆਂ. ਜੇ ਤੁਸੀਂ ਉਪਰੋਕਤ ਕਿਸੇ ਵੀ ਕਾਨੂੰਨੀ ਡਿਸਕਲੇਮਰ ਨਾਲ ਸਹਿਮਤ ਨਹੀਂ ਹੋ, ਤਾਂ ਕਿਰਪਾ ਕਰਕੇ ਗ੍ਰਿਹਮ ਦੇ ਕਿਸੇ ਵੀ ਪੇਜ 'ਤੇ ਦਿੱਤੀ ਜਾਣਕਾਰੀ ਨਾ ਪੜ੍ਹੋ. ਇਹ ਵੈੱਬਸਾਈਟ ਤੁਹਾਨੂੰ ਇਸ ਸ਼ਰਤ 'ਤੇ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਥੇ ਦਿੱਤੇ ਨਿਯਮ, ਸ਼ਰਤਾਂ ਅਤੇ ਨੋਟਿਸ ਤੋਂ ਬਿਨਾਂ ਸੋਧ ਨੁੂੰ ਸਵਿਕਾਰ ਕਰੋਗੇ. ਵੈੱਬਸਾਈਟ ਦੀ ਤੁਹਾਡੇ ਵੱਲੋਂ ਕੀਤੀ ਵਰਤੋਂ ਕਾਨੂੰਨੀ ਡਿਸਕਲੇਮਰ ਦੇ ਸਾਰੇ ਨਿਯਮ, ਸ਼ਰਤਾਂ ਅਤੇ ਨੋਟਿਸ ਲਈ ਤੁਹਾਡਾ ਇਕਰਾਰਨਾਮਾ ਸਥਾਪਤ ਕਰਦੀ ਹੈ.

ਇਸ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ, ਸਮੱਗਰੀ, ਡਾਟਾ, ਨਿਊਜ਼ ਆਈਟਮ, ਪ੍ਰੋਡਕਟ (ਟੈਕਸਟ, ਸਮੱਗਰੀ, ਫੋਟੋ, ਗ੍ਰਾਫਿਕਸ, ਵੀਡੀਓ ਅਤੇ ਆਡੀਓ ਸਮੱਗਰੀ ਸਮੇਤ, ਪਰ ਇਹਨਾਂ ਤੱਕ ਸੀਮਿਤ ਨਹੀਂ) ਵਿੱਤੀ ਡਾਟਾ, ਖਬਰਾਂ, ਖੋਜ, ਸਿਫਾਰਸ਼ਾਂ ਅਤੇ ਸਲਾਹ ਜਾਂ ਹੋਰ ਵਿੱਤੀ ਜਾਣਕਾਰੀ ("ਸਮੱਗਰੀ") ਸਿਰਫ ਆਮ ਜਾਣਕਾਰੀ ਲਈ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਵਪਾਰਕ/ਕਮਰਸ਼ੀਅਲ ਫੈਸਲੇ ਲੈਣ ਲਈ ਨਹੀਂ ਕੀਤੀ ਜਾਣੀ ਚਾਹੀਦੀ. ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਵੈੱਬਸਾਈਟ 'ਤੇ ਦਿੱਤੀ ਸਮੱਗਰੀ ਦੇ ਆਧਾਰ 'ਤੇ ਕਿਸੇ ਵੀ ਨਿਵੇਸ਼ ਜਾਂ ਵਿੱਤੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਸਾਵਧਾਨੀ ਵਰਤੋ ਅਤੇ/ਜਾਂ ਅਲੱਗ ਤੋਂ ਸਲਾਹ ਲਓ. ਗ੍ਰਿਹਮ ਵੱਲੋਂ ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ, ਸਪਲਾਇਰ, ਏਜੰਟ ਜਾਂ ਲਾਇਸੈਂਸਰ, ਇਸ ਦੇ ਪ੍ਰੋਡਕਟ ਅਤੇ ਸੇਵਾਵਾਂ ਦੀ ਜਾਣਕਾਰੀ ਦੇ ਪ੍ਰਸਾਰ ਲਈ ਇਸ ਵੈੱਬਸਾਈਟ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਤੁਹਾਡੇ ਨਾਲ ਆਮ ਸੰਚਾਰ ਦੇ ਸਾਧਨ ਦੇ ਰੂਪ ਵਿੱਚ ਮੰਨਿਆ ਜਾਵੇਗਾ ਅਤੇ ਇਸ ਨੂੰ ਕਿਸੇ ਵੀ ਰੂਪ ਵਿੱਚ ਕੋਈ ਸਲਾਹ ਨਹੀਂ ਮੰਨਿਆ ਜਾਵੇਗਾ.

ਇਸ ਵੈੱਬਸਾਈਟ ਵਿੱਚ ਸ਼ਾਮਲ ਸਮੱਗਰੀ, ਜਿਸ ਵਿੱਚ ਟੈਕਸਟ, ਗ੍ਰਾਫਿਕਸ, ਲਿੰਕ ਜਾਂ ਹੋਰ ਸ਼ਰਤਾਂ ਸ਼ਾਮਲ ਹਨ, ਇੱਕ "ਜਿਵੇਂ ਹੈ", "ਜਿਵੇਂ ਉਪਲਬਧ ਹੈ" ਦੇ ਆਧਾਰ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਕਾਪੀਰਾਈਟ ਦੁਆਰਾ ਸੁਰੱਖਿਅਤ ਹਨ. ਤੁਸੀਂ ਗ੍ਰਿਹਮ ਦੀ ਸਪੱਸ਼ਟ ਅਤੇ ਪੂਰਵ ਲਿਖਤੀ ਸਹਿਮਤੀ ਤੋਂ ਬਿਨਾਂ ਦੂਜਿਆਂ ਨੂੰ ਟੈਕਸਟ ਜਾਂ ਗ੍ਰਾਫਿਕਸ ਨਹੀਂ ਵੰਡੋਗੇ. ਤੁਸੀਂ ਗ੍ਰਿਹਮ ਦੀ ਸਪੱਸ਼ਟ ਅਤੇ ਪੂਰਵ ਲਿਖਤੀ ਆਗਿਆ ਤੋਂ ਬਿਨਾਂ ਕਿਸੇ ਵੀ ਰੂਪ ਵਿੱਚ ਇਸ ਵੈੱਬਸਾਈਟ ਤੇ ਮੌਜੂਦ ਕਿਸੇ ਵੀ ਸਮੱਗਰੀ ਦੀ ਕਾਪੀ, ਡਾਊਨਲੋਡ, ਪ੍ਰਕਾਸ਼ਿਤ, ਵੰਡ ਜਾਂ ਦੁਬਾਰਾ ਤਿਆਰ ਨਹੀਂ ਕਰੋਗੇ.

ਇਸ ਵੈੱਬਸਾਈਟ 'ਤੇ ਉਪਲੱਬਧ ਸਮੱਗਰੀ ਨੂੰ ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ ਜਾਂ ਇਸ ਦੇ ਕਿਸੇ ਵੀ ਸਹਿਯੋਗੀ ਕੰਪਨੀ ਦੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਆਫਰ, ਬੇਨਤੀ, ਸੱਦਾ, ਸਲਾਹ ਜਾਂ ਸਿਫਾਰਸ਼ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ. ਜੇ ਤੁਸੀਂ ਵੈੱਬਸਾਈਟ, ਪ੍ਰੋਡਕਟ ਅਤੇ/ਜਾਂ ਸੇਵਾਵਾਂ ਜਾਂ ਇਸ ਵੈੱਬਸਾਈਟ ਰਾਹੀਂ ਉਪਲਬਧ ਕਿਸੇ ਵੀ ਸਮੱਗਰੀ 'ਤੇ ਨਿਰਭਰ ਕਰਦੇ ਹੋ, ਤਾਂ ਤੁਸੀਂ ਇਹ ਆਪਣੇ ਖੁਦ ਦੇ ਜੋਖਮ 'ਤੇ ਕਰਦੇ ਹੋ. ਤੁਸੀਂ ਸਮਝਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਇਸ ਵੈੱਬਸਾਈਟ 'ਤੇ ਪ੍ਰਕਾਸ਼ਿਤ ਜਾਣਕਾਰੀ, ਪ੍ਰੋਡਕਟ ਅਤੇ ਸੇਵਾਵਾਂ ਨਾਲ ਦੇਰੀ, ਭੁੱਲ, ਰੁਕਾਵਟਾਂ, ਗਲਤੀਆਂ ਅਤੇ/ਜਾਂ ਹੋਰ ਤਰੁੱਟੀਆਂ ਹੋ ਸਕਦੀਆਂ ਹਨ.

ਇਸ ਵੈੱਬਸਾਈਟ ਵਿੱਚ ਦੱਸੇ ਗਏ ਪ੍ਰੋਡਕਟ ਜਾਂ ਸੇਵਾਵਾਂ ਦੀ ਵਰਤੋਂ ਦੀ ਆਗਿਆ ਕੁਝ ਦੇਸ਼ਾਂ ਵਿੱਚ ਨਹੀਂ ਦਿੱਤੀ ਜਾ ਸਕਦੀ ਅਤੇ ਜੇਕਰ ਕੋਈ ਸ਼ੱਕ ਹੈ, ਤਾਂ ਤੁਹਾਨੂੰ ਅਜਿਹੇ ਪ੍ਰੋਡਕਟ/ਸੇਵਾਵਾਂ ਬਾਰੇ ਹੋਰ ਜਾਣਕਾਰੀ ਦੀ ਬੇਨਤੀ ਕਰਨ ਤੋਂ ਪਹਿਲਾਂ ਆਪਣੇ ਸਥਾਨਕ ਰੈਗੂਲੇਟਰ ਜਾਂ ਅਥਾਰਟੀ ਤੋਂ ਇਸ ਸਬੰਧੀ ਜਾਣਕਾਰੀ ਲੈਣੀ ਚਾਹੀਦੀ ਹੈ. ਪ੍ਰੋਡਕਟ ਅਤੇ ਸੇਵਾਵਾਂ ਸਿਰਫ ਗ੍ਰਿਹਮ ਦੀ ਇੱਛਾ 'ਤੇ ਉਪਲਬਧ ਹਨ, ਜੋ ਇਹਨਾਂ ਪ੍ਰੋਡਕਟ ਅਤੇ ਸੇਵਾਵਾਂ ਦੇ ਅਲੱਗ-ਅਲੱਗ ਇਕਰਾਰਨਾਮੇ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹਨ, ਜਿਸ 'ਤੇ ਉਨ੍ਹਾਂ ਨੂੰ ਆਫਰ ਕੀਤਾ ਜਾਂਦਾ ਹੈ, ਅਤੇ ਅਜਿਹੇ ਪ੍ਰੋਡਕਟ ਅਤੇ ਸੇਵਾਵਾਂ ਨੂੰ ਬਿਨਾਂ ਕਿਸੇ ਸੂਚਨਾ ਦੇ ਕਿਸੇ ਵੀ ਵੇਲੇ ਵਾਪਸ ਜਾਂ ਸੰਸ਼ੋਧਿਤ ਕੀਤਾ ਜਾ ਸਕਦਾ ਹੈ. ਹੋ ਸਕਦਾ ਹੈ ਕਿ ਪ੍ਰੋਡਕਟ ਜਾਂ ਸੇਵਾਵਾਂ ਦੀ ਪੂਰੀ ਰੇਂਜ ਸਾਰੇ ਸਥਾਨਾਂ 'ਤੇ ਉਪਲਬਧ ਨਾ ਹੋਵੇ.

ਵੈੱਬਸਾਈਟ ਵਿੱਚ ਸ਼ਾਮਲ ਜਾਂ ਉਪਲਬਧ ਜਾਣਕਾਰੀ ਵਿੱਚ ਗਲਤੀਆਂ ਜਾਂ ਟਾਈਪੋਗ੍ਰਾਫਿਕਲ ਖਰਾਬੀਆਂ ਸ਼ਾਮਲ ਹੋ ਸਕਦੀਆਂ ਹਨ. ਹਾਲਾਂਕਿ ਗ੍ਰਿਹਮ ਨੇ ਵੈੱਬਸਾਈਟ 'ਤੇ ਪ੍ਰਸਾਰਿਤ ਜਾਣਕਾਰੀ ਦੀ ਸਟੀਕਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਦੀ ਹਰ ਕੋਸ਼ਿਸ਼ ਕੀਤੀ ਹੈ, ਪਰ ਕੋਈ ਵੀ ਗਲਤੀ ਐਕਸੀਡੈਂਟਲ ਹੈ ਅਤੇ ਪੂਰੀ ਤਰ੍ਹਾਂ ਅਣਜਾਣ ਹੈ.

ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ, ਸਹਿਯੋਗੀ ਕੰਪਨੀਆਂ, ਸਪਲਾਇਰ, ਏਜੰਟ ਜਾਂ ਲਾਇਸੈਂਸਰ, ਸੇਵਾ ਰਾਹੀਂ ਉਪਲੱਬਧ ਜਾਣਕਾਰੀ, ਇਸ ਸੇਵਾ ਰਾਹੀਂ ਹਵਾਲਾ ਦਿੱਤੇ ਗਏ, ਇਸ਼ਤਿਹਾਰ ਦਿੱਤੇ ਗਏ ਜਾਂ ਵੇਚੀ ਗਈ ਕਿਸੇ ਵੀ ਜਾਣਕਾਰੀ, ਸਮਾਨ ਜਾਂ ਸੇਵਾਵਾਂ ਦੀ ਕਿਸੇ ਖਾਸ ਉਦੇਸ਼ ਸਬੰਧੀ ਸਟੀਕਤਾ, ਸੰਪੂਰਨਤਾ, ਸ਼ੁੱਧਤਾ, ਗੈਰ-ਉਲੰਘਣਾ, ਵਪਾਰਕਤਾ ਜਾਂ ਫਿਟਨੈਸ ਦੀ ਵਾਰੰਟੀ ਨਹੀਂ ਦੇ ਸਕਦੇ ਅਤੇ ਨਾ ਹੀ ਦਿੰਦੇ ਹਨ. ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ, ਸਹਿਯੋਗੀ ਕੰਪਨੀਆਂ, ਸਪਲਾਇਰ, ਏਜੰਟ ਜਾਂ ਲਾਇਸੈਂਸਰ ਇਹ ਗਾਰੰਟੀ ਨਹੀਂ ਦਿੰਦੇ ਹਨ ਕਿ ਵੈੱਬਸਾਈਟ 'ਤੇ ਉਪਲੱਬਧ ਇਹ ਜਾਣਕਾਰੀ ਬਿਨਾਂ ਤਰੁੱਟੀ ਜਾਂ ਲਗਾਤਾਰ ਉਪਲਬਧ ਹੋਵੇਗੀ, ਜਾਂ ਇਹ ਸੇਵਾ ਵਾਇਰਸ ਜਾਂ ਹੋਰ ਨੁਕਸਾਨਦੇਹ ਹਿੱਸਿਆਂ ਤੋਂ ਮੁਕਤ ਹੋਵੇਗੀ. ਗ੍ਰਿਹਮ, ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ, ਸਹਿਯੋਗੀ ਕੰਪਨੀ, ਸਪਲਾਇਰ, ਏਜੰਟ ਜਾਂ ਲਾਇਸੈਂਸਰ ਜਾਣਕਾਰੀ, ਪ੍ਰੋਡਕਟ, ਸੇਵਾਵਾਂ ਦੇ ਸੰਬੰਧ ਵਿੱਚ ਸਾਰੀਆਂ ਵਾਰੰਟੀਆਂ ਅਤੇ ਸ਼ਰਤਾਂ ਨੂੰ ਅਸਵੀਕਾਰ ਕਰਦੇ ਹਨ, ਜਿਸ ਵਿੱਚ ਮਰਚੈਂਟੇਬਿਲਿਟੀ, ਕਿਸੇ ਖਾਸ ਉਦੇਸ਼ ਲਈ ਫਿਟਨੈਸ, ਟਾਈਟਲ ਅਤੇ ਨਾਨ-ਇੰਫ੍ਰਿਗਮੈਂਟ ਦੀਆਂ ਸਾਰੀਆਂ ਨਿਹਿਤ ਵਾਰੰਟੀਆਂ ਅਤੇ ਸ਼ਰਤਾਂ ਸ਼ਾਮਲ ਹਨ. ਇਸ ਵੈੱਬਸਾਈਟ ਰਾਹੀਂ ਕਿਸੇ ਵੀ ਕਲਾਇੰਟ ਨੂੰ ਭੇਜੀ ਗਈ ਜਾਂ ਇਸ ਵੈੱਬਸਾਈਟ 'ਤੇ ਉਪਲਬਧ ਕੋਈ ਵੀ ਜਾਣਕਾਰੀ ਗ੍ਰਿਹਮ, ਜਾਂ ਇਸ ਦੀ ਗਰੁੱਪ ਕੰਪਨੀਆਂ, ਸਹਾਇਕ ਜਾਂ ਸਹਿਯੋਗੀ ਕੰਪਨੀਆਂ ਵਲੋਂ ਕਿਸੇ ਵੀ ਕੰਪਨੀ ਜਾਂ ਹੋਰ ਕਾਨੂੰਨੀ ਸੰਸਥਾ ਜਾਂ ਬਿਜ਼ਨੈਸ ਦੀ ਕ੍ਰੈਡਿਟ ਯੋਗਤਾ, ਵਿੱਤੀ ਕਾਰਗੁਜ਼ਾਰੀ ਜਾਂ ਸੰਭਾਵਨਾਵਾਂ, ਸੋਲਵੈਂਸੀ, ਜਾਂ ਵਿਵਹਾਰਤਾ ਦੇ ਸੰਬੰਧ ਵਿੱਚ ਕੋਈ ਨੁਮਾਇੰਦਗੀ ਜਾਂ ਵਾਰੰਟੀ ਨਹੀਂ ਦਿੱਤੀ ਜਾਵੇਗੀ.

ਇਸ ਵੈੱਬਸਾਈਟ ਵਿੱਚ ਵੱਖ-ਵੱਖ ਪੇਸ਼ੇਵਰਾਂ/ਮਾਹਰਾਂ/ਵਿਸ਼ਲੇਸ਼ਕਾਂ ਆਦਿ ਦੀ ਸਲਾਹ/ਵਿਚਾਰਾਂ ਅਤੇ ਸਟੇਟਮੈਂਟ ਸ਼ਾਮਲ ਹੋ ਸਕਦੇ ਹਨ. ਗ੍ਰਿਹਮ ਅਜਿਹੇ ਵਿਅਕਤੀ ਵਲੋਂ ਕਿਸੇ ਵੀ ਰਾਏ/ਸਟੇਟਮੈਂਟ/ਜਾਣਕਾਰੀ ਦੀ ਸਟੀਕਤਾ, ਭਰੋਸੇਯੋਗਤਾ ਦੀ ਨੁਮਾਇੰਦਗੀ/ਸਮਰਥਨ ਨਹੀਂ ਕਰਦਾ. ਇਨ੍ਹਾਂ ਸਟੇਟਮੈਂਟਾਂ 'ਤੇ ਨਿਰਭਰਤਾ ਇਸ ਵੈੱਬਸਾਈਟ ਦੇ ਉਪਯੋਗਤਾ ਦੇ ਜੋਖਮ 'ਤੇ ਹੋਵੇਗੀ. ਇਸ ਵੈੱਬਸਾਈਟ ਦੇ ਯੂਜ਼ਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਵੈੱਬਸਾਈਟ 'ਤੇ ਪ੍ਰਦਾਨ ਕੀਤੀ ਗਈ ਕਿਸੇ ਵੀ ਰਾਏ, ਸੇਵਾਵਾਂ ਜਾਂ ਹੋਰ ਜਾਣਕਾਰੀ ਦੀ ਸਟੀਕਤਾ, ਸੰਪੂਰਨਤਾ, ਭਰੋਸੇਯੋਗਤਾ ਅਤੇ ਉਪਯੋਗਤਾ ਦੀ ਖੁਦ ਪੁਸ਼ਟੀ ਅਤੇ ਮੁਲਾਂਕਣ ਕਰਨ. ਇਸ ਵੈੱਬਸਾਈਟ ਵਿੱਚ ਸਾਰੀ ਜਾਣਕਾਰੀ ਇਸ ਸ਼ਰਤ ਅਤੇ ਸਮਝ ਦੇ ਅਧੀਨ ਪ੍ਰਦਾਨ ਕੀਤੀ ਜਾ ਰਹੀ ਹੈ ਕਿ ਇਸ ਨੂੰ ਕਾਨੂੰਨੀ, ਅਕਾਊਂਟਿੰਗ, ਟੈਕਸ, ਵਿੱਤੀ, ਨਿਵੇਸ਼ ਜਾਂ ਹੋਰ ਪੇਸ਼ੇਵਰ ਸਲਾਹ ਦੇ ਰੂਪ ਵਿੱਚ ਜਾਂ ਵਿਸ਼ੇਸ਼ ਤੱਥਾਂ ਜਾਂ ਮਾਮਲਿਆਂ 'ਤੇ ਸਲਾਹ ਦੇ ਰੂਪ ਵਿੱਚ ਨਾ ਸਮਝਿਆ ਜਾਵੇ ਜਾਂ ਇਸ ਉੱਤੇ ਨਿਰਭਰ ਨਾ ਹੋਇਆ ਜਾਵੇ.

ਗ੍ਰਿਹਮ ਕਿਸੇ ਵੀ ਵੇਲੇ (ਅਜਿਹਾ ਕਰਨ ਲਈ ਪਾਬੰਦ ਨਹੀ) ਬਿਨਾਂ ਕਿਸੇ ਨੋਟਿਸ ਤੋਂ ਇਸ ਵੈੱਬਸਾਈਟ 'ਤੇ ਉਪਲਬਧ ਕਿਸੇ ਵੀ ਜਾਣਕਾਰੀ ਨੂੰ ਪੂਰੀ ਜਾਂ ਅੰਸ਼ਕ ਤੌਰ 'ਤੇ ਅੱਪਡੇਟ, ਐਡਿਟ, ਬਦਲ ਜਾਂ ਹਟਾ ਸਕਦਾ ਹੈ ਅਤੇ ਸਾਰੀਆਂ ਜਾਂ ਇਸ ਦੇ ਨਤੀਜੇ ਵਜੋਂ ਬਾਅਦ ਵਿੱਚ ਕਿਸੇ ਵੀ ਨੁਕਸਾਨ, ਹਾਨੀ ਅਤੇ ਦੇਣਦਾਰੀ ਲਈ ਸਾਰੀਆਂ ਜਾਂ ਕਿਸੇ ਵੀ ਕਾਰਵਾਈ ਲਈ ਜ਼ਿੰਮੇਵਾਰ ਨਹੀਂ ਹੋਵੇਗਾ. ਇਸ ਵਿੱਚ ਸ਼ਾਮਲ ਕਿਸੇ ਵੀ ਚੀਜ਼ ਨੂੰ ਕਿਸੇ ਵੀ ਪ੍ਰੋਡਕਟ ਜਾਂ ਪ੍ਰਕਿਰਿਆ ਦੀ ਵਰਤੋਂ ਕਰਨ ਦੀ ਸਿਫਾਰਸ਼ ਦੇ ਰੂਪ ਵਿੱਚ ਨਹੀਂ ਮੰਨਿਆ ਜਾਣਾ ਚਾਹੀਦਾ, ਅਤੇ ਗ੍ਰਿਹਮ ਇਹ ਨਹੀਂ ਦੱਸਦਾ ਜਾਂ ਵਾਰੰਟੀ ਨਹੀਂ ਦਿੰਦਾ, ਸਪੱਸ਼ਟ ਜਾਂ ਨਿਹਿਤ ਨਹੀਂ ਕਰਦਾ ਕਿ ਇਸ ਦੀ ਵਰਤੋਂ ਕਿਸੇ ਵੀ ਇੰਟੀਲੈਕਚੂਅਲ ਪ੍ਰਾਪਰਟੀ ਜਾਂ ਹੋਰ ਕਿਸੇ ਦੀ ਉਲੰਘਣਾ ਨਹੀਂ ਕਰੇਗੀ. ਯੂਜ਼ਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਵੈੱਬਸਾਈਟ ਵਿੱਚ ਕੀਤੇ ਗਏ ਕਿਸੇ ਵੀ ਬਦਲਾਵ ਅਤੇ ਇਸ 'ਤੇ ਉਪਲਬਧ ਜਾਣਕਾਰੀ 'ਤੇ ਨਿਯਮਤ ਆਧਾਰ 'ਤੇ ਨਿਗਰਾਨੀ ਰੱਖੇ, ਅਤੇ ਗ੍ਰਿਹਮ ਅਜਿਹੇ ਕਿਸੇ ਵੀ ਬਦਲਾਵ ਬਾਰੇ ਯੂਜ਼ਰ ਨੂੰ ਸਲਾਹ ਦੇਣ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ. ਹਾਲਾਂਕਿ ਗ੍ਰਿਹਮ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਇਸ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਸਰੋਤਾਂ ਤੋਂ ਪ੍ਰਾਪਤ ਕੀਤੀ ਗਈ ਹੈ, ਜੋ ਕਿ ਇਸ ਦੇ ਹਿਸਾਬ ਨਾਲ ਭਰੋਸੇਮੰਦ ਹੈ, ਗ੍ਰਿਹਮ ਅਜਿਹੀ ਜਾਣਕਾਰੀ ਦੀ ਸੰਪੂਰਨਾ ਜਾਂ ਸਟੀਕਤਾ ਦੀ ਗਰੰਟੀ ਨਹੀਂ ਦਿੰਦਾ ਹੈ.

ਕਿਸੇ ਵੀ ਹਾਲਤ ਵਿੱਚ ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ, ਸਹਿਯੋਗੀਆਂ, ਸਪਲਾਇਰ, ਏਜੰਟ ਜਾਂ ਲਾਇਸੈਂਸਰ ਤੁਹਾਡੇ ਜਾਂ ਕਿਸੇ ਹੋਰ ਨੂੰ ਕਿਸੇ ਵੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਣਗੇ, ਜਿਸ ਵਿੱਚ ਬਿਨਾਂ ਕਿਸੇ ਸੀਮਾ ਦੇ, ਨਤੀਜੇ ਵਜੋਂ, ਵਿਸ਼ੇਸ਼, ਆਕਸਮਿਕ, ਅਪ੍ਰਤੱਖ, ਦੰਡਕਾਰੀ, ਮਿਸਾਲੀ ਜਾਂ ਅਜਿਹੇ ਨੁਕਸਾਨ ਦੀ ਸੰਭਾਵਨਾ ਦੇ ਮਾਮਲੇ ਵਿੱਚ ਵੀ ਕਿਸੇ ਵੀ ਕਿਸਮ ਦੇ ਹੋਰ ਨੁਕਸਾਨ ਲਈ ਕੋਈ ਵੀ ਦੇਣਦਾਰੀ ਸ਼ਾਮਲ ਹੈ. ਇਸ ਵੈੱਬਸਾਈਟ ਅਤੇ ਸੰਬੰਧਿਤ ਵੈੱਬ ਪੇਜ ਤੇ ਸ਼ਾਮਲ ਸਮੱਗਰੀ ਆਮ ਜਾਣਕਾਰੀ ਹੈ ਅਤੇ ਇਸ ਦਾ ਉਦੇਸ਼ ਕਿਸੇ ਵੀ ਮਾਮਲੇ 'ਤੇ ਸਲਾਹ ਦੇਣ ਦਾ ਨਹੀਂ ਹੈ. ਸਬਸਕ੍ਰਾਈਬਰ ਅਤੇ ਯੂਜ਼ਰ ਨੂੰ ਇੱਥੇ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਕੰਮ ਕਰਨ ਤੋਂ ਪਹਿਲਾਂ ਪੇਸ਼ੇਵਰ ਸਲਾਹ ਲੈਣੀ ਚਾਹੀਦੀ ਹੈ. ਕਿਸੇ ਵੀ ਵਿੱਤੀ ਪ੍ਰੋਡਕਟ ਜਾਂ ਮੌਕੇ ਜਾਂ ਕੁਦਰਤ ਜਾਂ ਅਨੁਕੂਲਤਾ ਜਾਂ ਚੋਣ ਜਾਂ ਕਿਸੇ ਵੀ ਪ੍ਰੋਡਕਟ ਜਾਂ ਸੇਵਾ ਦੀ ਵਿਵਹਾਰਤਾ ਦੇ ਸੰਬੰਧ ਵਿੱਚ ਫੈਸਲਾ ਹਮੇਸ਼ਾ ਸਬਸਕ੍ਰਾਈਬਰ ਅਤੇ ਯੂਜ਼ਰ ਦੀ ਪੂਰੀ ਜ਼ਿੰਮੇਵਾਰੀ ਅਤੇ ਫੈਸਲਾ ਹੋਵੇਗਾ.

ਵੈੱਬਸਾਈਟ ਦੀ ਵਰਤੋਂ ਕਰਨ ਵੇਲੇ ਤੁਸੀਂ ਵੈੱਬਸਾਈਟ 'ਤੇ ਕਿਸੇ ਵੀ ਡਾਊਨਲੋਡ ਕਰਨ ਯੋਗ ਸਮੱਗਰੀ ਨੂੰ ਪੂਰੀ ਤਰ੍ਹਾਂ ਗੈਰ-ਵਪਾਰਕ ਅਤੇ ਨਿੱਜੀ ਵਰਤੋਂ ਲਈ ਡਾਊਨਲੋਡ ਕਰ ਸਕਦੇ ਹੋ, ਬਸ਼ਰਤੇ ਕਿ ਤੁਸੀਂ ਸਮੱਗਰੀ 'ਤੇ ਮੌਜੂਦ ਸਾਰੇ ਕਾਪੀਰਾਈਟ ਅਤੇ ਮਲਕੀਅਤ ਸਬੰਧੀ ਕਿਸੇ ਵੀ ਅਧਿਕਾਰ ਦੀ ਉਲੰਘਣਾ ਨਾ ਕਰੋ. ਵੈੱਬਸਾਈਟ ਦੀ ਵਰਤੋਂ ਰਾਹੀਂ ਤੁਸੀਂ ਆਪਣੀ ਇੱਛਾ ਅਤੇ ਜੋਖਮ 'ਤੇ ਸਮੱਗਰੀ ਡਾਊਨਲੋਡ ਜਾਂ ਪ੍ਰਾਪਤ ਕਰਦੇ ਹੋ ਅਤੇ ਇਸ ਕੰਮ ਲਈ ਤੁਸੀਂ ਪੂਰੀ ਤਰ੍ਹਾਂ ਖੁਦ ਜ਼ਿੰਮੇਵਾਰ ਹੋਵੋਗੇ ਅਤੇ ਗ੍ਰਿਹਮ ਤੁਹਾਡੇ ਕੰਪਿਊਟਰ ਸਿਸਟਮ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ, ਅਜਿਹੀ ਕਿਸੇ ਵੀ ਸਮੱਗਰੀ ਨੂੰ ਡਾਊਨਲੋਡ ਕਰਨ ਦੇ ਨਤੀਜੇ ਵਜੋਂ ਹੋਣ ਵਾਲੇ ਡਾਟਾ ਦੇ ਨੁਕਸਾਨ ਅਤੇ ਪ੍ਰਾਪਰਟੀ ਦੇ ਨੁਕਸਾਨ ਜਾਂ ਹੋਰ ਕਿਸੇ ਵੀ ਕਿਸਮ ਦੇ ਨੁਕਸਾਨ ਜਾਂ ਹਾਨੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ.

ਹਾਲਾਂਕਿ, ਤੁਸੀਂ ਗ੍ਰਿਹਮ ਦੀ ਪੂਰਵ ਲਿਖਤੀ ਮਨਜ਼ੂਰੀ ਤੋਂ ਬਿਨਾਂ ਜਨਤਕ ਜਾਂ ਵਪਾਰਕ ਉਦੇਸ਼ਾਂ ਲਈ ਟੈਕਸਟ, ਫੋਟੋ, ਆਡੀਓ ਅਤੇ ਵੀਡੀਓ ਸਮੇਤ ਵੈੱਬਸਾਈਟ ਦੀ ਸਮੱਗਰੀ ਦੀ ਵੰਡ, ਸੋਧ, ਪ੍ਰਸਾਰਿਤ, ਮੁੜ ਵਰਤੋਂ, ਰਿਪੋਰਟ ਜਾਂ ਵਰਤੋਂ ਨਹੀਂ ਕਰੋਗੇ.

ਤੁਹਾਡੀ ਵੈੱਬਸਾਈਟ ਦੀ ਐਕਸੈਸ ਅਤੇ ਵਰਤੋਂ www.grihumhousing.com/terms-and-conditions ("ਨਿਯਮ ਅਤੇ ਸ਼ਰਤਾਂ") 'ਤੇ ਉਪਲਬਧ ਨਿਯਮ ਅਤੇ ਸ਼ਰਤਾਂ ਦੇ ਅਧੀਨ ਹਨ, www.grihumhousing.com/privacy-policy ("ਗੋਪਨੀਯਤਾ ਨੀਤੀ") 'ਤੇ ਉਪਲਬਧ ਗੋਪਨੀਯਤਾ ਨੀਤੀ ਅਤੇ ਸਾਰੇ ਲਾਗੂ ਕਾਨੂੰਨ, ਨਿਯਮ, ਨਿਯਮ, ਨੋਟੀਫਿਕੇਸ਼ਨ ਅਤੇ ਸਰਕੂਲਰ. ਵੈੱਬਸਾਈਟ ਤੱਕ ਪਹੁੰਚ ਅਤੇ ਬ੍ਰਾਊਜ਼ ਕਰਕੇ, ਤੁਸੀਂ ਬਿਨਾਂ ਕਿਸੇ ਸੀਮਾ ਜਾਂ ਯੋਗਤਾ, ਨਿਯਮ ਅਤੇ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ ਅਤੇ ਗ੍ਰਿਹਮ ਦੀ ਗੋਪਨੀਯਤਾ ਨੀਤੀ ਦੀ ਪਾਲਣਾ ਕਰਨ ਲਈ ਸਹਿਮਤ ਹੁੰਦੇ ਹੋ.

ਸਮੱਗਰੀ ਅਤੇ ਟ੍ਰੇਡਮਾਰਕ, ਸਰਵਿਸ ਮਾਰਕ, ਟ੍ਰੇਡ ਦੇ ਨਾਮ, ਆਈਕਨ ਅਤੇ ਇਸ ਵਿੱਚ ਸ਼ਾਮਲ ਲੋਗੋ ("ਅੰਕ") ਬਿਨਾਂ ਕਿਸੇ ਸੀਮਾ ਦੇ, ਸ਼ਬਦ "ਗ੍ਰਿਹਮ" ਅਤੇ ਗ੍ਰਿਹਮ ਲੋਗੋ, ਗ੍ਰਿਹਮ ਦੀ ਮਲਕੀਅਤ ਅਧੀਨ ਹਨ. ਇਸ ਤੋਂ ਇਲਾਵਾ, ਵੈੱਬਸਾਈਟ 'ਤੇ ਵਰਤੀ ਗਈ ਸਾਰੀ ਸਮੱਗਰੀ ਅਤੇ ਫੋਟੋਆਂ ਗ੍ਰਿਹਮ ਦੀ ਮਲਕੀਅਤ ਅਤੇ ਲਾਇਸੈਂਸ ਅਧੀਨ ਹਨ, ਅਤੇ ਇਸ ਦੀ ਕਿਸੇ ਵੀ ਅਣਅਧਿਕਾਰਤ ਵਰਤੋਂ ਵਰਜਿਤ ਹੈ. ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ ਜਾਂ ਸਹਿਯੋਗੀ ਕੰਪਨੀਆਂ ਪ੍ਰੋਡਕਟ ਅਤੇ ਸੇਵਾਵਾਂ ਦੇ ਨਾਮ ਦੇ ਮਾਲਕ ਹਨ ਅਤੇ ਉਹ ਇੰਟੀਲੈਕਚੂਅਲ ਪ੍ਰਾਪਰਟੀ ਦੇ ਪੂਰਵ ਵਰਤੋਂ/ਰਜਿਸਟਰਡ ਮਾਲਕ ਦੇ ਰੂਪ ਵਿੱਚ ਆਪਣੇ ਅਧਿਕਾਰ ਸੁਰੱਖਿਅਤ ਰੱਖਦੇ ਹਨ, ਜਿਸ ਵਿੱਚ ਟ੍ਰੇਡਮਾਰਕ ਅਤੇ ਕਾਪੀਰਾਈਟ ਸ਼ਾਮਲ ਹਨ ਅਤੇ ਇਨ੍ਹਾਂ ਤੱਕ ਸੀਮਿਤ ਨਹੀਂ ਹੈ. ਇਸ ਵਿੱਚ ਸ਼ਾਮਲ ਕਿਸੇ ਵੀ ਗੱਲ ਦਾ ਇਹ ਅਰਥ ਨਹੀੰ ਲਿਆ ਜਾਵੇਗਾ ਕਿ ਇਹ ਟ੍ਰੇਡਮਾਰਕ ਜਾਂ ਕਾਪੀਰਾਈਟ ਸਮੇਤ, ਗ੍ਰਿਹਮ ਦੇ ਇੰਟੀਲੈਕਚੂਅਲ ਪ੍ਰਾਪਰਟੀ ਅਧਿਕਾਰਾਂ ਦਾ ਕੋਈ ਲਾਇਸੰਸ, ਅਸਾਈਨਮੈਂਟ, ਟ੍ਰਾਂਸਫਰ ਪ੍ਰਦਾਨ ਕਰਨ ਦਾ ਕੋਈ ਅਧਿਕਾਰੀ ਦਿੰਦਾ ਹੈ ਅਤੇ ਜੋ ਇਨ੍ਹਾਂ ਤੱਕ ਹੀ ਸੀਮਿਤ ਨਹੀਂ ਹੈ. ਗ੍ਰਿਹਮ ਆਪਣੀ ਵੈੱਬਸਾਈਟ (ਸਾਰੇ ਟੈਕਸਟ, ਗ੍ਰਾਫਿਕਸ ਅਤੇ ਲੋਗੋ ਸਮੇਤ) 'ਤੇ ਜਾਂ ਇਸ ਵੱਲੋਂ ਪ੍ਰਦਾਨ ਕੀਤੀ ਗਈ ਸਾਰੀ ਜਾਣਕਾਰੀ ਦੇ ਸੰਬੰਧ ਵਿੱਚ ਸਾਰੇ ਅਧਿਕਾਰ (ਕਾਪੀਰਾਈਟ, ਟ੍ਰੇਡਮਾਰਕ, ਪੇਟੈਂਟ ਦੇ ਨਾਲ-ਨਾਲ ਹੋਰ ਇੰਟੀਲੈਕਚੂਅਲ ਪ੍ਰਾਪਰਟੀ ਅਧਿਕਾਰਾਂ ਸਮੇਤ) ਰਾਖਵੇਂ ਰੱਖਦਾ ਹੈ. ਗ੍ਰਿਹਮ ਵੈੱਬਸਾਈਟ ਅਤੇ ਸਮੱਗਰੀ ਵਿੱਚ ਸਪੱਸ਼ਟ ਤੌਰ 'ਤੇ ਦਰਸਾਏ ਨਹੀਂ ਗਏ ਸਾਰੇ ਅਧਿਕਾਰ ਰਾਖਵੇਂ ਰੱਖਦਾ ਹੈ.

ਗ੍ਰਿਹਮ, ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ ਜਾਂ ਸਹਿਯੋਗੀ ਕੰਪਨੀਆਂ ਕਿਸੇ ਵੀ ਕਾਰਨ ਕਰਕੇ, ਕਿਸੇ ਵੀ ਵੇਲੇ ਕਿਸੇ ਵੀ ਸੂਚੀ ਨੂੰ ਰੱਦ ਕਰਨ ਦਾ ਅਧਿਕਾਰ ਰੱਖਦੇ ਹਨ, ਕਿਸੇ ਵੀ ਸਮੇਂ ਕਿਸੇ ਵੀ ਕਾਰਨ ਜਾਂ ਬਿਨਾਂ ਕਿਸੇ ਕਾਰਨ ਦੇ ਕਿਸੇ ਵੀ ਵਿਅਕਤੀਆਂ ਦੀ ਸੇਵਾਵਾਂ ਤੱਕ ਪਹੁੰਚ ਨੂੰ ਵਰਜਿਤ ਜਾਂ ਸੀਮਿਤ ਕਰਨ ਦਾ ਅਧਿਕਾਰ ਰੱਖਦੇ ਹਨ. ਜੇ ਤੁਸੀਂ ਇਸ ਸੇਵਾ ਜਾਂ ਇਸ ਸੇਵਾ ਰਾਹੀਂ ਉਪਲਬਧ ਕਿਸੇ ਵੀ ਸਮੱਗਰੀ 'ਤੇ ਭਰੋਸਾ ਕਰਦੇ ਹੋ, ਤਾਂ ਤੁਸੀਂ ਇਹ ਆਪਣੇ ਖੁਦ ਦੇ ਜੋਖਮ 'ਤੇ ਕਰਦੇ ਹੋ.

ਤੁਸੀਂ ਸਹਿਮਤ ਹੋ ਕਿ ਇਸ ਵੈੱਬਸਾਈਟ 'ਤੇ ਤੁਸੀਂ ਜੋ ਵੀ ਸਮੱਗਰੀ, ਜਾਣਕਾਰੀ ਅਤੇ ਵਿਚਾਰਾਂ ਨੂੰ ਸੰਚਾਰਿਤ ਕਰਦੇ ਹੋ ਉਹ ਗ੍ਰਿਹਮ, ਇਸ ਦੀ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ ਅਤੇ/ਜਾਂ ਸਹਿਯੋਗੀ ਕੰਪਨੀਆਂ ਦੀ ਸੰਪੱਤੀ ਹੋਵੇਗੀ ਅਤੇ ਰਹੇਗੀ. ਸਾਰੇ ਸੰਚਾਰਾਂ ਨੂੰ ਗੈਰ-ਗੁਪਤ ਅਤੇ ਗੈਰ-ਮਾਲਕੀਅਤ ਵਜੋਂ ਮੰਨਿਆ ਜਾਵੇਗਾ ਅਤੇ ਗ੍ਰਿਹਮ, ਇਸ ਦੀਆਂ ਸਮੂਹ ਕੰਪਨੀਆਂ, ਸਹਾਇਕ ਜਾਂ ਸਹਿਯੋਗੀ ਕੰਪਨੀਆਂ ਦੀ ਅਜਿਹੀ ਜਾਣਕਾਰੀ ਦੇ ਸੰਬੰਧ ਵਿੱਚ ਕਿਸੇ ਵੀ ਕਿਸਮ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਅਤੇ ਉਹ ਬਿਨਾਂ ਕਿਸੇ ਸੀਮਾ ਦੇ ਸੰਚਾਰਾਂ ਨੂੰ ਮੁੜ ਸਿਰਜਣ, ਵਰਤਣ, ਪ੍ਰਗਟ ਕਰਨ ਅਤੇ ਦੂਜਿਆਂ ਨੂੰ ਭੇਜਣ ਲਈ ਸੁਤੰਤਰ ਹੋਣਗੇ. ਇਸ ਤੋਂ ਇਲਾਵਾ, ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਹਾਇਕ ਜਾਂ ਸਹਿਯੋਗੀ ਕੰਪਨੀਆਂ ਕਿਸੇ ਵੀ ਉਦੇਸ਼ ਲਈ ਅਜਿਹੀ ਜਾਣਕਾਰੀ ਵਿੱਚ ਸ਼ਾਮਲ ਕਿਸੇ ਵੀ ਵਿਚਾਰ, ਸੰਕਲਪ, ਜਾਣਕਾਰੀ ਜਾਂ ਤਕਨੀਕਾਂ ਦੀ ਵਰਤੋਂ ਕਰਨ ਲਈ ਸੁਤੰਤਰ ਹੋਣਗੀਆਂ, ਜਿਸ ਵਿੱਚ ਅਜਿਹੀ ਜਾਣਕਾਰੀ ਰਾਹੀਂ ਸੇਵਾਵਾਂ ਨੂੰ ਤਿਆਰ ਕਰਨਾ ਤੇ ਇਸ ਦੀ ਮਾਰਕੀਟਿੰਗ ਕਰਨਾ ਸ਼ਾਮਲ ਹੈ, ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ.

ਤੁਸੀਂ ਸਹਿਮਤ ਹੁੰਦੇ ਹੋ, ਅਤੇ ਤੁਹਾਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਤੁਹਾਡੇ ਵੱਲੋਂ ਇਸ ਵੈੱਬਸਾਈਟ 'ਤੇ ਜਾਂ ਇਸ ਤੋਂ ਕੋਈ ਵੀ ਗੈਰ-ਕਾਨੂੰਨੀ, ਧਮਕੀ ਭਰੇ, ਅਪਮਾਨਜਨਕ, ਭੜਕਾਊ, ਪੋਰਨੋਗ੍ਰਾਫਿਕ, ਜਾਂ ਹੋਰ ਸਮੱਗਰੀ ਜਾਂ ਕਾਨੂੰਨ ਦੇ ਤਹਿਤ ਕਿਸੇ ਵੀ ਸਿਵਲ ਜਾਂ ਅਪਰਾਧਿਕ ਜ਼ਿੰਮੇਵਾਰੀ ਨੂੰ ਪੈਦਾ ਕਰਨ ਵਾਲੀ ਕੋਈ ਵੀ ਹੋਰ ਸਮੱਗਰੀ ਨੂੰ ਪੋਸਟ ਕਰਨਾ ਜਾਂ ਪ੍ਰਸਾਰਿਤ ਕਰਨਾ ਵਰਜਿਤ ਹੈ. ਤੁਸੀਂ ਜੋ ਵੀ ਟਿੱਪਣੀਆਂ ਕਰਦੇ ਹੋ ਉਸ ਦੀ ਸਮੱਗਰੀ ਲਈ ਤੁਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ ਅਤੇ ਗ੍ਰਿਹਮ ਆਪਣੀ ਇੱਛਾ ਅਨੁਸਾਰ ਅਤੇ ਤੁਹਾਨੂੰ ਬਿਨਾਂ ਕਿਸੇ ਸੂਚਨਾ ਦੇ ਅਜਿਹੀ ਸਮੱਗਰੀ ਨੂੰ ਹਟਾ ਸਕਦਾ ਹੈ.

ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਹਾਇਕ ਕੰਪਨੀਆਂ ਜਾਂ ਸਹਿਯੋਗੀ ਕੰਪਨੀਆਂ ਇਸ ਪੋਸਟਿੰਗ ਨੂੰ ਅੱਪਡੇਟ ਕਰਕੇ ਇਨ੍ਹਾਂ ਵਰਤੋਂ ਦੀਆਂ ਸ਼ਰਤਾਂ ਵਿੱਚ ਸੋਧ ਕਰ ਸਕਦੀਆਂ ਹਨ. ਤੁਸੀਂ ਸਹਿਮਤ ਹੁੰਦੇ ਹੋ ਕਿ ਜੇਕਰ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦਾ ਕੋਈ ਵੀ ਹਿੱਸਾ ਲਾਗੂ ਨਾ ਕਰਨ ਯੋਗ ਪਾਇਆ ਜਾਂਦਾ ਹੈ, ਤਾਂ ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦਾ ਬਾਕੀ ਪੂਰਾ ਹਿੱਸਾ ਲਾਗੂ ਅਤੇ ਪ੍ਰਭਾਵੀ ਰਹੇਗਾ. ਇਸ ਵੈੱਬਸਾਈਟ ਦੀ ਵਰਤੋਂ ਕਰਕੇ, ਤੁਸੀਂ ਅਜਿਹੇ ਕਿਸੀ ਵੀ ਸੋਧ ਨਾਲ ਪਾਬੰਦ ਹੋਣ ਵਾਸਤੇ ਸਹਿਮਤ ਹੁੰਦੇ ਹੋ ਅਤੇ ਇਸ ਲਈ ਸਮੇਂ-ਸਮੇਂ 'ਤੇ ਇਸ ਪੇਜ 'ਤੇ ਜਾ ਕੇ ਵਰਤੋਂ ਦੀਆਂ ਉਹਨਾਂ ਮੌਜੂਦਾ ਸ਼ਰਤਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਜਿਹਨਾਂ ਨਾਲ ਤੁਸੀਂ ਪਾਬੰਦ ਹੋ.

ਗ੍ਰਿਹਮ ਵੈੱਬਸਾਈਟ ਰਾਹੀਂ ਵੈੱਬਸਾਈਟ ਦੇ ਵਿਜ਼ਿਟਰ ਤੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ, ਜਿਸ ਵਿੱਚ ਵਿਜ਼ਿਟਰ ਦੇ ਆਪਰੇਟਿੰਗ ਸਿਸਟਮ, ਬ੍ਰਾਊਜ਼ਰ, ਡੋਮੇਨ ਨਾਮ ਅਤੇ ਵੈੱਬਸਾਈਟ 'ਤੇ ਵਿਸ਼ੇਸ਼ ਵੈੱਬ ਪੇਜ ਸ਼ਾਮਲ ਹਨ, ਜਿਨ੍ਹਾਂ ਨੂੰ ਐਕਸੈਸ ਜਾਂ ਵਿਜ਼ਿਟ ਕੀਤਾ ਜਾਂਦਾ ਹੈ. ਗ੍ਰਿਹਮ ਵੈੱਬਸਾਈਟ ਵਿਜ਼ਿਟਰ ਨੂੰ ਸੂਚਿਤ ਕਰਦਾ ਹੈ ਕਿ ਜਦੋਂ ਉਹ ਵੈੱਬਸਾਈਟ 'ਤੇ ਜਾਂਦੇ ਹਨ, ਤਾਂ ਗ੍ਰਿਹਮ "ਕੂਕੀ" ਜਾਂ ਸਮਾਨ ਫਾਈਲ ਦੇ ਰੂਪ ਵਿੱਚ ਵਿਜ਼ਿਟਰ ਦੇ ਕੰਪਿਊਟਰ 'ਤੇ ਕੁਝ ਜਾਣਕਾਰੀ ਸਟੋਰ ਕਰ ਸਕਦਾ ਹੈ. ਇਹਨਾਂ ਫਾਈਲਾਂ ਦੀ ਮਦਦ ਨਾਲ ਗ੍ਰਿਹਮ ਗਾਹਕ ਦੀ ਮੌਜੂਦਾ ਜਾਂ ਪਹਿਲਾਂ ਦੀ ਪਸੰਦ ਅਨੁਸਾਰ ਵੈੱਬਸਾਈਟ ਤਿਆਰ ਕਰਨ ਦੇ ਸਮਰੱਥ ਹੁੰਦਾ ਹੈ. ਜ਼ਿਆਦਾਤਰ ਵੈੱਬ ਬ੍ਰਾਊਜ਼ਰ ਵੈੱਬ ਯੂਜ਼ਰ ਨੂੰ ਉਨ੍ਹਾਂ ਦੇ ਕੰਪਿਊਟਰ 'ਤੇ ਅਜਿਹੀਆਂ ਫਾਈਲਾਂ ਨੂੰ ਮਿਟਾ ਕੇ, ਉਨ੍ਹਾਂ ਨੂੰ ਬਲਾਕ ਕਰਕੇ, ਜਾਂ ਜਦੋਂ ਅਜਿਹੀ ਫਾਈਲ ਸਟੋਰ ਕੀਤੀ ਜਾਂਦੀ ਹੈ ਤਾਂ ਯੂਜ਼ਰ ਨੂੰ ਸੂਚਿਤ ਕਰਕੇ ਉਹਨਾਂ ਨੂੰ ਕੰਟਰੋਲ ਕਰਨ ਦੀ ਆਗਿਆ ਦਿੰਦੇ ਹਨ. ਵੈੱਬਸਾਈਟ ਵਿਜ਼ਿਟਰ ਨੂੰ ਉਨ੍ਹਾਂ ਫੰਕਸ਼ਨ ਦੇ ਬਾਰੇ ਵਿੱਚ ਜਾਣਨ ਲਈ ਉਨ੍ਹਾਂ ਦੇ ਬ੍ਰਾਊਜ਼ਰ ਦੇ ਨਿਰਦੇਸ਼ਾਂ ਨੂੰ ਦੇਖਣ ਲਈ ਕਿਹਾ ਜਾਂਦਾ ਹੈ.

ਇਸ ਵੈੱਬਸਾਈਟ ਵਿੱਚ ਗ੍ਰਿਹਮ ਦੀਆਂ ਸਹਾਇਕ ਕੰਪਨੀਆਂ ਅਤੇ ਸਹਿਯੋਗੀ ਕੰਪਨੀਆਂ ਦੀਆਂ ਹੋਰ ਵੈੱਬਸਾਈਟ ਦੇ ਲਿੰਕ ਹੋ ਸਕਦੇ ਹਨ. ਇਸ ਵੈੱਬਸਾਈਟ ਵਿੱਚ ਬਾਹਰੀ ਵੈੱਬਸਾਈਟ ਦੇ ਲਿੰਕ ਵੀ ਹੋ ਸਕਦੇ ਹਨ, ਜਿਨ੍ਹਾਂ ਵਿੱਚ ਹੋਰ ਲਿੰਕ ਵੈੱਬਸਾਈਟਾਂ ਹਨ, ਜਿਹਨਾਂ ਨੂੰ ਥਰਡ ਪਾਰਟੀ (ਗ੍ਰਿਹਮ ਦੇ ਗੈਰ-ਸਹਿਯੋਗੀ) ਵਲੋਂ ਕੰਟਰੋਲ ਜਾਂ ਪੇਸ਼ ਕੀਤਾ ਜਾ ਸਕਦੀ ਹੈ, ਤਾਂ ਜੋ ਤੁਹਾਨੂੰ ਜਲਦ ਅਤੇ ਆਸਾਨੀ ਨਾਲ ਸੰਬੰਧਿਤ ਵੈੱਬਸਾਈਟ, ਸੇਵਾਵਾਂ ਅਤੇ/ਜਾਂ ਪ੍ਰੋਡਕਟ ਖੋਜਣ ਵਿੱਚ ਮਦਦ ਮਿਲ ਸਕੇ ਜੋ ਤੁਹਾਡੇ ਲਈ ਦਿਲਚਸਪ ਹੋ ਸਕਦੇ ਹਨ. ਅਜਿਹੀਆਂ ਲਿੰਕ ਕੀਤੀਆਂ ਵੈੱਬਸਾਈਟਾਂ 'ਤੇ ਪ੍ਰਦਰਸ਼ਿਤ ਸਮੱਗਰੀ ਜਾਂ ਪ੍ਰੋਡਕਟ/ਸੇਵਾਵਾਂ, ਜਾਂ ਪ੍ਰੋਡਕਟ/ਸੇਵਾਵਾਂ ਦੀ ਕਿਸੇ ਵੀ ਗੁਣਵੱਤਾ ਨੂੰ ਗ੍ਰਿਹਮ ਵਲੋਂ ਸਮਰਥਿਤ, ਪ੍ਰਮਾਣਿਤ ਜਾਂ ਨਿਗਰਾਨੀ ਨਹੀਂ ਕੀਤੀ ਜਾਂਦੀ. ਗ੍ਰਿਹਮ ਅਜਿਹੀਆਂ ਬਾਹਰੀ ਵੈੱਬਸਾਈਟ ਦੇ ਮਾਲਕਾਂ ਜਾਂ ਆਪਰੇਟਰਾਂ ਜਾਂ ਉਨ੍ਹਾਂ ਦੀ ਵੈੱਬਸਾਈਟ ਦੀ ਸਮੱਗਰੀ ਲਈ ਜਾਂ ਉਨ੍ਹਾਂ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਕਿਸੇ ਵੀ ਪ੍ਰੋਡਕਟ ਜਾਂ ਸੇਵਾਵਾਂ ਲਈ ਵੀ ਜ਼ਿੰਮੇਵਾਰ ਨਹੀਂ ਹੈ ਅਤੇ ਇਨ੍ਹਾਂ ਵਿੱਚੋਂ ਕਿਸੇ ਦੇ ਸੰਬੰਧ ਵਿੱਚ ਕਿਸੇ ਵੀ ਸ਼ਰਤਾਂ, ਵਾਰੰਟੀ, ਪ੍ਰਗਟ ਜਾਂ ਨਿਹਿਤ; ਜਾਂ ਇਨ੍ਹਾਂ ਵਿੱਚੋਂ ਕਿਸੇ ਦੇ ਸੰਬੰਧ ਵਿੱਚ ਹੋਰ ਨਿਯਮ ਜਾਂ ਪ੍ਰਤੀਨਿਧਤਾਵਾਂ ਜਾਂ ਕਿਸੇ ਵੀ ਦੇਣਦਾਰੀ ਲਈ ਜ਼ਿੰਮੇਵਾਰ ਨਹੀਂ ਹੈ (ਇਸ ਵਿੱਚ ਕਿਸੇ ਵੀ ਦਾਅਵੇ ਤੋਂ ਪੈਦਾ ਹੋਣ ਵਾਲੀ ਕੋਈ ਵੀ ਦੇਣਦਾਰੀ ਸ਼ਾਮਲ ਹੈ ਕਿ ਬਾਹਰੀ ਵੈੱਬਸਾਈਟ ਦੀ ਸਮੱਗਰੀ, ਜਿਸ ਦਾ ਲਿੰਕ ਇਸ ਵੈੱਬਸਾਈਟ ਵਿੱਚ ਹੈ, ਕਿਸੇ ਵੀ ਥਰਡ ਪਾਰਟੀ ਦੇ ਇੰਟੀਲੈਕਚੁਅਲ ਪ੍ਰਾਪਰਟੀ ਅਧਿਕਾਰਾਂ ਦੀ ਉਲੰਘਣ ਕਰਦਾ ਹੈ).

ਗ੍ਰਿਹਮ ਕਿਸੇ ਵੀ ਅਧਿਕਾਰ ਖੇਤਰ ਦੇ ਕਾਨੂੰਨਾਂ ਦੁਆਰਾ ਲਗਾਈ ਗਈ ਕਿਸੇ ਵੀ ਨਿਹਿਤ ਵਾਰੰਟੀ ਨੂੰ ਸਪੱਸ਼ਟ ਤੌਰ 'ਤੇ ਅਸਵੀਕਾਰ ਕਰਦਾ ਹੈ. ਸਾਰੇ ਵਿਵਾਦ ਅਤੇ ਕਾਨੂੰਨੀ ਮਾਮਲੇ ਅਤੇ ਮੁੱਦੇ ਸਿਰਫ ਭਾਰਤ ਵਿੱਚ ਪੁਣੇ ਅਦਾਲਤਾਂ ਦੇ ਅਧਿਕਾਰ ਖੇਤਰ ਅਧੀਨ ਹੋਣਗੇ. ਸਾਰੇ ਵਿਵਾਦਾਂ ਨੂੰ ਨਿਯਮ ਅਤੇ ਸ਼ਰਤਾਂ ਵਿੱਚ ਪ੍ਰਦਾਨ ਕੀਤੇ ਅਨੁਸਾਰ ਆਰਬਿਟਰੇਸ਼ਨ ਲਈ ਭੇਜਿਆ ਜਾਵੇਗਾ.

ਗ੍ਰਿਹਮ ਕਿਸੇ ਵੀ ਲਾਗੂ ਕਾਨੂੰਨ, ਨਿਯਮ, ਕਾਨੂੰਨੀ ਪ੍ਰਕਿਰਿਆ ਜਾਂ ਸਰਕਾਰੀ ਬੇਨਤੀ ਨੂੰ ਪੂਰਾ ਕਰਨ ਲਈ ਜ਼ਰੂਰੀ ਕਿਸੇ ਵੀ ਜਾਣਕਾਰੀ ਨੂੰ ਪ੍ਰਗਟ ਕਰਨ, ਜਾਂ ਗ੍ਰਿਹਮ ਆਪਣੀ ਇੱਛਾ ਅਨੁਸਾਰ ਅਤੇ ਤੁਹਾਨੂੰ ਬਿਨਾਂ ਕਿਸੇ ਪੂਰਵ ਸੂਚਨਾ ਦੇ ਕਿਸੇ ਵੀ ਜਾਣਕਾਰੀ ਜਾਂ ਪ੍ਰੋਡਕਟ ਜਾਂ ਸੇਵਾਵਾਂ ਦੇ ਕਿਸੇ ਵੀ ਹਿੱਸੇ ਵਿੱਚ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ, ਐਡਿਟ ਕਰਨ, ਪੋਸਟ ਕਰਨ ਤੋਂ ਇਨਕਾਰ ਕਰਨ ਜਾਂ ਹਟਾਉਣ ਦਾ ਅਧਿਕਾਰ ਰੱਖਦਾ ਹੈ.

ਜਿਵੇਂ ਕਿ ਇੱਥੇ ਦੱਸਿਆ ਗਿਆ ਹੈ, ਤੁਹਾਡੇ ਸਬਮਿਸ਼ਨ ਦੀ ਵਰਤੋਂ ਦੇ ਸੰਬੰਧ ਵਿੱਚ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ. ਗ੍ਰਿਹਮ ਤੁਹਾਡੇ ਵੱਲੋਂ ਪ੍ਰਦਾਨ ਕੀਤੇ ਗਏ ਕਿਸੇ ਵੀ ਸਬਮਿਸ਼ਨ ਨੂੰ ਪੋਸਟ ਕਰਨ ਜਾਂ ਵਰਤਣ ਲਈ ਜ਼ਿੰਮੇਵਾਰ ਨਹੀਂ ਹੈ ਅਤੇ ਗ੍ਰਿਹਮ ਇੱਛਾ ਅਨੁਸਾਰ ਕਿਸੇ ਵੀ ਵੇਲੇ ਕੋਈ ਵੀ ਸਬਮਿਸ਼ਨ ਹਟਾ ਸਕਦਾ ਹੈ.

ਤੁਸੀਂ ਆਪਣੇ ਸਬਮਿਸ਼ਨ ਨੂੰ ਪੋਸਟ ਕਰਕੇ, ਅੱਪਲੋਡ ਕਰਕੇ, ਇਨਪੁੱਟ ਕਰਕੇ, ਪ੍ਰਦਾਨ ਕਰਕੇ ਜਾਂ ਸਬਮਿਟ ਕਰਕੇ ਇਹ ਵਾਰੰਟ ਦਿੰਦੇ ਹੋ ਅਤੇ ਪ੍ਰਤੀਨਿਧਤਾ ਕਰਦੇ ਹੋ ਕਿ ਤੁਸੀਂ ਇਸ ਸੈਕਸ਼ਨ ਵਿੱਚ ਦੱਸੇ ਅਨੁਸਾਰ ਆਪਣੇ ਸਬਮਿਸ਼ਨ ਦੇ ਸਬੰਧ ਵਿੱਚ ਸਾਰੇ ਅਧਿਕਾਰਾਂ ਦਾ ਮਾਲਕ ਹੋ ਜਾਂ ਇਸ ਨੂੰ ਕੰਟਰੋਲ ਕਰਦੇ ਹੋ, ਜਿਸ ਵਿੱਚ ਬਿਨਾਂ ਕਿਸੇ ਸੀਮਾ ਦੇ, ਤੁਹਾਡੇ ਲਈ ਸਬਮਿਸ਼ਨ ਪ੍ਰਦਾਨ ਕਰਨ, ਪੋਸਟ ਕਰਨ, ਅੱਪਲੋਡ ਕਰਨ, ਇਨਪੁੱਟ ਕਰਨ ਜਾਂ ਸਬਮਿਟ ਕਰਨ ਲਈ ਲੋੜੀਂਦੇ ਸਾਰੇ ਅਧਿਕਾਰ ਸ਼ਾਮਲ ਹਨ.

ਸਾਫਟਵੇਅਰ (ਜੇ ਕੋਈ ਹੋਵੇ) ਜੋ ਵੈੱਬਸਾਈਟ ਤੋਂ ਡਾਊਨਲੋਡ ਕਰਨ ਲਈ ਉਪਲਬਧ ਕੀਤਾ ਗਿਆ ਹੈ, ਸੰਚਾਰ ਸੇਵਾ ਰਾਹੀਂ ਐਂਡ-ਯੂਜ਼ਰ ਵਲੋਂ ਉਪਲਬਧ ਕੀਤੇ ਜਾਣ ਵਾਲੇ ਸਾਫਟਵੇਅਰ ਨੂੰ ਛੱਡ ਕੇ, ਸਾਫਟਵੇਅਰ ਪ੍ਰਦਾਤਾ ਨਾਲ ਸਬੰਧਤ ਹੈ. ਸਾਫਟਵੇਅਰ ਦੀ ਤੁਹਾਡੀ ਵਰਤੋਂ ਨੂੰ ਅੰਤਿਮ ਵਰਤੋਂਕਾਰ ਲਾਇਸੈਂਸ ਇਕਰਾਰਨਾਮੇ ਦੀਆਂ ਸ਼ਰਤਾਂ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ, ਜੇ ਕੋਈ ਹੋਵੇ, ਜੋ ਸਾਫਟਵੇਅਰ ਦੇ ਨਾਲ ਆਉਂਦਾ ਹੈ ਜਾਂ ਇਸ ਵਿੱਚ ("ਲਾਇਸੈਂਸ ਇਕਰਾਰਨਾਮਾ") ਸ਼ਾਮਲ ਹੈ. ਤੁਸੀਂ ਲਾਇਸੈਂਸ ਇਕਰਾਰਨਾਮਾ ਵਾਲੇ ਕਿਸੇ ਵੀ ਸਾਫਟਵੇਅਰ ਨੂੰ ਉਦੋਂ ਤੱਕ ਇੰਸਟਾਲ ਜਾਂ ਵਰਤੋਂ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਪਹਿਲਾਂ ਲਾਇਸੈਂਸ ਇਕਰਾਰਨਾਮੇ ਦੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੁੰਦੇ ਹੋ.

ਗ੍ਰਿਹਮ ਆਪਣੀ ਇੱਛਾ ਅਨੁਸਾਰ ਬਿਨਾਂ ਕਿਸੇ ਸੂਚਨਾ ਦੇ, ਕਿਸੇ ਵੀ ਵੇਲੇ ਵੈੱਬਸਾਈਟ ਜਾਂ ਇਸ ਨਾਲ ਜੁੜੀਆਂ ਸੇਵਾਵਾਂ ਜਾਂ ਉਸਦੇ ਦੇ ਕਿਸੇ ਵੀ ਹਿੱਸੇ ਤੱਕ ਤੁਹਾਡੀ ਪਹੁੰਚ ਨੂੰ ਖਤਮ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ.

ਗ੍ਰਿਹਮ, ਇਸ ਦੀਆਂ ਗਰੁੱਪ ਕੰਪਨੀਆਂ, ਸਪਲਾਇਰ, ਸਰਵਿਸ ਪਾਰਟਨਰ, ਏਜੰਟ, ਕਰਮਚਾਰੀ, ਲਾਇਸੈਂਸਰ, ਕੰਸਲਟੈਂਟ, ਅਧਿਕਾਰੀ ਅਤੇ ਡਾਇਰੈਕਟਰ, ਇਸ ਵੈੱਬਸਾਈਟ ਜਾਂ ਕਿਸੇ ਵੀ ਲਿੰਕਡ ਸਾਈਟ ਦੀ ਤੁਹਾਡੇ ਵੱਲੋਂ ਵਰਤੋਂ ਜਾਂ ਕਿਸੇ ਵੀ ਪਾਰਟੀ ਵਲੋਂ ਵਰਤੋਂ ਕਰਨ ਵਿੱਚ ਅਸਮਰੱਥਤਾ ਤੋਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਹਾਨੀ (ਵਿਸ਼ੇਸ਼, ਅਚਾਨਕ ਜਾਂ ਨਤੀਜੇ ਵਜੋਂ, ਦੰਡਕਾਰੀ, ਜਾਂ ਮਿਸਾਲੀ ਨੁਕਸਾਨ, ਹਾਨੀ ਜਾਂ ਲਾਭ, ਕਾਰੋਬਾਰ ਜਾਂ ਡਾਟਾ ਦਾ ਨੁਕਸਾਨ ਜਾਂ ਹਾਨੀ ਸਮੇਤ), ਅਤੇ ਇਸ ਵਿੱਚ ਇਸ ਵੈੱਬਸਾਈਟ, ਇਸ ਦੀ ਸਮੱਗਰੀ ਜਾਂ ਸੰਬੰਧਿਤ ਸੇਵਾਵਾਂ ਵਿੱਚ ਕੋਈ ਵੀ ਖਰਾਬੀ, ਤਰੁੱਟੀ, ਭੁੱਲ, ਰੁਕਾਵਟ, ਗਲਤ, ਅਸ਼ੁੱਧਤਾ ਕਾਰਨ ਹੋਣ ਵਾਲਾ ਕੋਈ ਵੀ ਨੁਕਸਾਨ ਜਾਂ ਹਾਨੀ ਜਾਂ ਖਰਚੇ ਸਮੇਤ ਜਾਂ ਇਸ ਵੈੱਬਸਾਈਟ ਜਾਂ ਇਸ ਦੇ ਕਿਸੇ ਵੀ ਹਿੱਸੇ ਜਾਂ ਕਿਸੇ ਵੀ ਸਮੱਗਰੀ ਜਾਂ ਸੰਬੰਧਿਤ ਸੇਵਾਵਾਂ ਦੀ ਅਣਉਪਲਬਧਤਾ ਦੇ ਕਾਰਨ, ਭਾਵੇਂ ਭਾਵੇਂ ਸਬੰਧਿਤ ਸੰਸਥਾਵਾਂ ਨੂੰ ਅਜਿਹੇ ਨੁਕਸਾਨ, ਹਾਨੀ ਜਾਂ ਖਰਚਿਆਂ ਦੀ ਸੰਭਾਵਨਾ ਬਾਰੇ ਸੂਚਿਤ ਕੀਤਾ ਗਿਆ ਹੋਵੇ, ਲਈ ਜ਼ਿੰਮੇਵਾਰ ਨਹੀਂ ਹੋਣਗੇ.

Customer Care logo ਕਸਟਮਰ ਕੇਅਰ
Whatsapp logo ਹੁਣੇ ਅਪਲਾਈ ਕਰੋ
Customer Care logo ਕਾਲ ਬੈਕ ਪ੍ਰਾਪਤ ਕਰੋ